ਸੀਰੀਆ : ਆਈ. ਐਸ. ਆਈ. ਐਸ ਦੇ ਆਖਰੀ ਗੜ੍ਹ ਵਿੱਚੋਂ 5,000 ਵਿਅਕਤੀਆਂ ਨੇ ਕੀਤਾ ਪਲਾਇਨ

ਬੇਰੁੱਤ, 23 ਜਨਵਰੀ (ਸ.ਬ.) ਪੂਰਬੀ ਸੀਰੀਆ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਆਖਰੀ ਗੜ੍ਹ ਤੋਂ ਘੱਟੋ-ਘੱਟ 5,000 ਵਿਅਕਤੀਆਂ ਨੇ ਪਲਾਇਨ ਕੀਤਾ ਹੈ| ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਨੇ ਇਹ ਜਾਣਕਾਰੀ ਦਿੱਤੀ| ਡੇਰ ਐਜੋਰ ਸੂਬੇ ਤੋਂ ਅੱਤਵਾਦੀਆਂ ਨੂੰ ਖਦੇੜਨ ਲਈ ਕੁਰਦ ਦੀ ਅਗਵਾਈ ਵਾਲੇ ਫੌਜੀ ਸਤੰਬਰ ਤੋਂ ਸੰਘਰਸ਼ ਕਰ ਰਹੇ ਹਨ| ਆਬਜ਼ਰਵੇਟਰੀ ਦੇ ਪ੍ਰਮੁੱਖ ਰਾਮੀ ਅਬਦੇਲ ਨੇ ਸਮਾਚਾਰ ਏਜੰਸੀ ਨੂੰ ਅੱਜ ਦੱਸਿਆ ਕਿ ਸੋਮਵਾਰ ਤੋਂ ਹੁਣ ਤੱਕ ਸੂਬੇ ਵਿਚ ਆਈ. ਐਸ. ਆਈ. ਐਸ. ਦੇ ਕਬਜ਼ੇ ਵਾਲੇ ਖੇਤਰ ਵਿਚੋ ਕਰੀਬ 4,900 ਲੋਕ ਜਾ ਚੁੱਕੇ ਹਨ| ਇਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ| ਇਨ੍ਹਾਂ ਲੋਕਾਂ ਵਿਚ 470 ਜਿਹਾਦੀ ਵੀ ਹਨ|
ਸੰਗਠਨ ਨੇ ਦੱਸਿਆ ਕਿ ਪਲਾਇਨ ਕਰਨ ਵਾਲੇ ਨਾਗਰਿਕਾਂ ਵਿਚ ਜ਼ਿਆਦਾਤਰ ਜਿਹਾਦੀਆਂ ਦੇ ਪਰਿਵਾਰ ਦੇ ਮੈਂਬਰ ਹਨ| ਇਨ੍ਹਾਂ ਨੂੰ ਸੀਰੀਅਨ ਡੈਮੋਕ੍ਰੇਟਿਕ ਫੋਰਸਿਜ਼ (ਐਸ.ਡੀ.ਐਫ.) ਦੇ ਦਰਜਨਾਂ ਟਰੱਕਾਂ ਜ਼ਰੀਏ ਖੇਤਰ ਤੋਂ ਬਾਹਰ ਭੇਜਿਆ ਗਿਆ| ਐਸ.ਡੀ.ਐਫ. ਕੁਰਦ ਦੀ ਅਗਵਾਈ ਵਾਲਾ ਗਠਜੋੜ ਹੈ| ਜੋ ਆਈ.ਐਸ.ਆਈ.ਐਸ. ਵਿਰੁੱਧ ਸੰਘਰਸ਼ ਕਰ ਰਿਹਾ ਹੈ|

Leave a Reply

Your email address will not be published. Required fields are marked *