ਸੀਰੀਆ : ਵਿਦਰੋਹੀਆਂ ਅਤੇ ਜੇਹਾਦੀਆਂ ਵਿਚਾਲੇ ਲੜਾਈ ਦੌਰਾਨ 50 ਮੌਤਾਂ

ਬੈਰੂਤ, 3 ਜਨਵਰੀ (ਸ.ਬ.) ਪੱਛਮੀ-ਉੱਤਰੀ ਸੀਰੀਆ ਵਿੱਚ ਜੇਹਾਦੀਆਂ ਅਤੇ ਵਿਦਰੋਹੀਆਂ ਵਿਚਕਾਰ ਸੰਘਰਸ਼ ਵਿੱਚ ਪਿਛਲੇ ਦੋ ਦਿਨਾਂ ਵਿੱਚ ਘੱਟ ਤੋਂ ਘੱਟ 50 ਵਿਅਕਤੀਆਂ ਦੀ ਮੌਤ ਹੋ ਗਈ| ਸੀਰੀਅਨ ਆਬਜ਼ਾਵੇਟਰੀ ਫਾਰ ਹਿਊਮਨ ਰਾਈਟਸ ਨੇ ਇਸ ਦੀ ਜਾਣਕਾਰੀ ਦਿੱਤੀ| ਪੱਛਮੀ ਅਲੈਪੋ ਸੂਬੇ ਵਿੱਚ ਇਕ ਵਿਦਰੋਹੀ ਸਮੂਹ ਅਤੇ ਅਲਕਾਇਦਾ ਨਾਲ ਜੁੜੇ ਹਯਾਤ ਤਹਰੀਰ ਅਲ ਸ਼ਮ ਵਿਚਕਾਰ ਸੰਘਰਸ਼ ਸ਼ੁਰੂ ਹੋਇਆ ਸੀ|
ਇਹ ਸੰਘਰਸ਼ ਇਦਲਿਬ ਸੂਬੇ ਵਿੱਚ ਵੀ ਫੈਲ ਗਿਆ| ਬ੍ਰਿਟੇਨ ਸਥਿਤ ਸੀਰੀਅਨ ਆਬਜ਼ਾਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਰਾਮੀ ਅਬਦੇਲ ਰਹਿਮਾਨ ਨੇ ਕਿਹਾ,”ਸੰਘਰਸ਼ ਤੇਜ਼ ਹੋ ਗਿਆ ਅਤੇ ਇਦਲਿਬ ਸੂਬੇ ਦੇ ਉੱਤਰ ਅਤੇ ਦੱਖਣੀ ਪੂਰਬ ਇਲਾਕੇ ਵਿੱਚ ਫੈਲ ਗਿਆ| ਉਨ੍ਹਾਂ ਕਿਹਾ ਕਿ ਇਸ ਵਿੱਚ 50 ਵਿਅਕਤੀਆਂ ਦੀ ਮੌਤ ਹੋ ਗਈ ਹੈ| ਸੋਮਵਾਰ ਨੂੰ ਵਿਦਰੋਹੀ ਸਮੂਹ ਨੂਰੇਦੀਨ ਅਲ ਜਿੰਕੀ ਤੇ ਉਸ ਦੇ 5 ਮੈਂਬਰਾਂ ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸ ਦੇ ਖਿਲਾਫ ਹਮਲੇ ਸ਼ੁਰੂ ਕਰ ਦਿੱਤੇ ਸਨ|

Leave a Reply

Your email address will not be published. Required fields are marked *