ਸੀਰੀਆ ਵਿੱਚ ਅਮਰੀਕਾ ਨੇ ਕੀਤੇ ਹਮਲੇ, ਅਲਕਾਇਦਾ ਦੇ 20 ਅੱਤਵਾਦੀ ਢੇਰ

ਵਾਸ਼ਿੰਗਟਨ, 6 ਜਨਵਰੀ (ਸ.ਬ.) ਉੱਤਰੀ-ਪੱਛਮੀ ਸੀਰੀਆ ਵਿੱਚ ਅਮਰੀਕਾ ਵਲੋਂ ਕੀਤੇ ਗਏ ਹਵਾਈ ਹਮਲਿਆਂ ਵਿੱਚ ਅਲ ਕਾਇਦਾ ਦੇ ਲਗਭਗ 20 ਅੱਤਵਾਦੀ ਮਾਰੇ ਗਏ ਹਨ| ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ,”ਅਮਰੀਕਾ ਦੇ ਦੋ ਲੜਾਕੂ ਜਹਾਜ਼ਾਂ ਨੇ ਇਦਲਿਬ ਸੂਬੇ ਦੇ ਸਰਮਦਾ ਵਿੱਚ ਹਵਾਈ ਹਮਲਿਆਂ ਦੀ ਖਬਰ ਦਿੱਤੀ ਸੀ| ਸੂਤਰਾਂ ਮੁਤਾਬਕ ਹਮਲਿਆਂ ਵਿੱਚ ਅਲਕਾਇਦਾ ਦੇ ਸਾਬਕਾ ਸਾਥੀ ਸੰਗਠਨ ਫਤਿਹ-ਅਲ-ਸ਼ਾਮ ਫਰੰਟ ਨੂੰ ਨਿਸ਼ਾਨਾ ਬਣਾਇਆ ਗਿਆ| ਹਾਲਾਂਕਿ ਪੈਂਟਾਗਨ ਮੁਤਾਬਕ ਸਰਮਦਾ ਵਿੱਚ ਅਮਰੀਕੀ ਹਮਲੇ ਅਲਕਾਇਦਾ ਦੇ ਵਿਦੇਸ਼ੀ ਅੱਤਵਾਦੀਆਂ ਦੇ ਨੈਟਵਰਕ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ| ਪੀਟਰ ਕੁਕ ਨੇ ਕਿਹਾ, ”ਅਸੀਂ ਸੀਰੀਆ ਵਿੱਚ ਕਾਰਵਾਈ ਜਾਰੀ ਰੱਖਣਗੇ ਤਾਂ ਕਿ ਅਲਕਾਇਦਾ ਨੂੰ ਉੱਥੇ ਕੋਈ ਸੁਰੱਖਿਅਤ ਥਾਂ ਨਾ ਮਿਲ ਸਕੇ|”

Leave a Reply

Your email address will not be published. Required fields are marked *