ਸੀਰੀਆ ਵਿੱਚ ਕਾਰ ਬੰਬ ਧਮਾਕੇ ਵਿੱਚ 20 ਵਿਅਕਤੀਆਂ ਦੀ ਮੌਤ

ਬੇਰੂਤ, 18 ਨਵੰਬਰ (ਸ.ਬ.) ਸੀਰੀਆ ਦੇ ਪੂਰਵੀ ਖੇਤਰ ਵਿਚ ਡੇਰ ਅਲ-ਜੋਰ ਸ਼ਹਿਰ ਕੋਲ ਇਸਲਾਮਿਕ ਸਟੇਟ ਵਲੋਂ ਕੀਤੇ ਗਏ ਕਾਰ ਬੰਬ ਧਮਾਕੇ ਵਿਚ 20 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 30 ਵਿਅਕਤੀ ਜਖ਼ਮੀ ਹੋ ਗਏ| ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ| ਸਮਾਚਾਰ ਏਜੰਸੀ ਮੁਤਾਬਕ ਇਹ ਕਾਰ ਬੰਬ ਧਮਾਕਾ ਡੇਰ ਅਲ-ਜੋਰ ਸ਼ਹਿਰ ਦੇ ਦੱਖਣ ਵਿਚ ਸਥਿਤ ਅਲ-ਜਾਫਰਾ ਖੇਤਰ ਵਿੱਚ ਹੋਇਆ| ਅਲ-ਜਾਫਰਾ ਖੇਤਰ ਵਿਚ ਸ਼ਰਣਾਰਥੀਆਂ ਦੀ ਗਿਣਤੀ ਕਾਫ਼ੀ ਜਿਆਦਾ ਹੈ| ਇਹ ਖੇਤਰ ਸੀਰੀਆਈ ਸਰਕਾਰ ਦੇ ਕਾਬੂ ਵਿਚ ਹੈ|

Leave a Reply

Your email address will not be published. Required fields are marked *