ਸੀਰੀਆ ਵਿੱਚ ਰੂਸੀ ਲੜਾਕੂ ਜਹਾਜ਼ ਹਾਦਸਾਗ੍ਰਸਤ

ਮਾਸਕੋ, 10 ਅਕਤੂਬਰ (ਸ.ਬ.) ਰੂਸੀ ਲੜਾਕੂ ਜਹਾਜ਼ ਐਸ. ਯੂ-24 ਫਰੰਟਲਾਈਨ ਬਾਂਬਰ ਲੜਾਕੂ ਜਹਾਜ਼ ਸੀਰੀਆ ਵਿੱਚ ਉਡਾਣ ਭਰਨ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਚਾਲਕ ਦਲ ਦੇ 2 ਮੈਂਬਰਾਂ ਦੀ ਮੌਤ ਹੋ ਗਈ ਹੈ| ਰੂਸ ਦੀ ਸਮਾਚਾਰ ਏਜੰਸੀਆਂ ਨੇ ਰੱਖਿਆ ਮੰਤਰਾਲਾ ਦੇ ਹਵਾਲੇ ਨਾਲ ਦੱਸਿਆ ਕਿ ਨਾਟੋ ਫੌਜੀ ਸੰਗਠਨ ਦਾ ਇਹ ਜਹਾਜ਼ ਆਪਣੇ ਅਭਿਆਨ ਲਈ ਉਡਾਣ ਭਰ ਰਿਹਾ ਸੀ, ਉਦੋਂ ਹੀ ਉਹ ਰਣਵੇ ਤੇ ਫਿਸਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਚਾਲਕ ਦਲ ਦੇ ਮੈਂਬਰ ਉਸ ਵਿਚੋਂ ਬਾਹਰ ਨਿਕਲਣ ਵਿਚ ਅਸਫਲ ਰਹੇ| ਮੰਤਰਾਲਾ ਮੁਤਾਬਕ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਹੋ ਸਕਦਾ ਹੈ|

Leave a Reply

Your email address will not be published. Required fields are marked *