ਸੀਰੀਆ ਵਿੱਚ ਹਿੰਸਾ ਨੂੰ ਲੈ ਕੇ ਟਰੰਪ ਅਤੇ ਮਰਕੇਲ ਦਰਮਿਆਨ ਗੱਲਬਾਤ

ਬਰਲਿਨ, 3 ਮਾਰਚ (ਸ਼ਬ ਸੀਰੀਆ ਵਿਚ ਹਾਲਾਤ ਇਕ ਵਾਰ ਫਿਰ ਚਿੰਤਾਜਨਕ ਹੋ ਗਏ ਹਨ। ਬਾਗੀਆਂ ਦੇ ਕਬਜ਼ੇ ਵਾਲੇ ਇਲਾਕੇ ਪੂਰਬੀ ਘੌਟਾ ਵਿੱਚ ਸੀਰੀਆ ਸਰਕਾਰ ਅਤੇ ਉਸ ਦੇ ਸਹਿਯੋਗੀਆਂ ਦੇ ਹਵਾਈ ਹਮਲਿਆਂ ਤੋਂ ਬਾਅਦ ਕਤਲੇਆਮ ਦੀਆਂ ਖਬਰਾਂ ਹਨ। ਇਨ੍ਹਾਂ ਹਮਲਿਆਂ ਵਿਚ ਸੀਰੀਆ ਦੇ ਆਮ ਨਾਗਰਿਕਾਂ ਦੀਆਂ ਵੀ ਜਾਨਾਂ ਗਈਆਂ। ਬੀਤੇ 12 ਦਿਨਾਂ ਵਿਚ ਇਸ ਹਿੰਸਾ ਦੀ ਲਪੇਟ ਵਿਚ ਆ ਕੇ 674 ਆਮ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜਰਮਨ ਦੀ ਚਾਂਸਲਰ ਐਂਜਲਾ ਮਰਕੇਲ ਦਰਮਿਆਨ ਸੀਰੀਆ ਦੇ ਹਲਾਤਾਂ ਨੂੰ ਲੈ ਕੇ ਗੱਲਬਾਤ ਹੋਈ ਹੈ।
ਦੋਹਾਂ ਨੇਤਾ ਇਸ ਗੱਲ ਤੇ ਸਹਿਮਤ ਹੋਏ ਕਿ ਸੀਰੀਆ ਸਰਕਾਰ, ਉਸ ਦੇ ਸਹਿਯੋਗੀ ਰੂਸ ਅਤੇ ਇਰਾਨ ਨੂੰ ਸੀਰੀਆ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਜੰਗਬੰਦੀ ਮਤੇ ਲਈ ਵਚਨਬੱਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਰਮਨ ਚਾਂਸਲਰ ਦੇ ਦਫਤਰ ਨੇ ਕਿਹਾ ਕਿ ਟਰੰਪ ਅਤੇ ਮਰਕੇਲ ਮੰਨਦੇ ਹਨ ਕਿ ਕੈਮੀਕਲ ਹਥਿਆਰਾਂ ਦੀ ਵਰਤੋਂ, ਨਾਗਰਿਕਾਂ ਤੇ ਹਮਲਿਆਂ ਲਈ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *