ਸੀਰੀਆ ਵਿੱਚ ਹੋਇਆ ਰਸਾਇਣਕ ਹਮਲਾ ਓਬਾਮਾ ਪ੍ਰਸ਼ਾਸਨ ਦੀਆਂ ਕਮੀਆਂ ਦਾ ਨਤੀਜਾ : ਟਰੰਪ

ਵਾਸ਼ਿੰਗਟਨ, 5 ਅਪ੍ਰੈਲ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਵਿੱਚ ਸ਼ੱਕੀ ਰਸਾਇਣਕ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਦੋਸ਼ ਲਾਇਆ ਹੈ ਕਿ ਇਸ ਤਰ੍ਹਾਂ ਦੇ ਕੰਮ ਸਾਬਕਾ ਰਾਸ਼ਟਰਪਤੀ ਓਬਾਮਾ ਪ੍ਰਸ਼ਾਸਨ ਦੀਆਂ ਕਮੀਆਂ ਦਾ ਨਤੀਜਾ ਹੈ| ਇਸ ਹਮਲੇ ਵਿੱਚ 100 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ| ਟਰੰਪ ਨੇ ਕਿਹਾ ਕਿ ਔਰਤਾਂ ਅਤੇ ਬੱਚਿਆਂ ਸਮੇਤ ਬੇਕਸੂਰ ਲੋਕਾਂ ਵਿਰੁੱਧ ਸੀਰੀਆ ਵਿੱਚ ਮੰਗਲਵਾਰ ਨੂੰ ਹੋਇਆ ਰਸਾਇਣਕ ਹਮਲਾ ਨਿੰਦਾਯੋਗ ਹੈ ਅਤੇ ਦੁਨੀਆ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ|
ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2012 ਵਿੱਚ ਕਿਹਾ ਸੀ ਕਿ ਉਹ ਰਸਾਇਣਕ ਹਥਿਆਰਾਂ ਦੀ ਵਰਤੋਂ ਵਿਰੁੱਧ ਕਦਮ ਚੁੱਕਣਗੇ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ| ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਦੀ ਨਿੰਦਾ ਕਰਨ ਲਈ ਅਮਰੀਕਾ ਦੁਨੀਆ ਵਿੱਚ ਆਪਣੇ ਸਹਿਯੋਗੀਆਂ ਨਾਲ ਖੜ੍ਹਾ ਹੈ| ਇਸ ਹਮਲੇ ਵਿੱਚ 100 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕਾਂ ਨੂੰ ਸਾਹ ਸੰਬੰਧੀ             ਪਰੇਸ਼ਾਨੀ, ਉਲਟੀਆਂ ਅਤੇ ਬੇਹੋਸ਼ੀ ਵਰਗੀਆਂ ਮੁਸ਼ਕਿਲਾਂ ਹੋਈਆਂ ਹਨ|
ਹਮਲੇ ਤੋਂ ਬਾਅਦ ਅਮਰੀਕਾ ਦੀ ਅੱਗੇ ਦੀ ਕਾਰਵਾਈ ਤੇ ਗੱਲ ਕਰਦੇ ਹੋਏ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ ਨੇ ਕਿਹਾ ਕਿ ਅਮਰੀਕਾ ਇਸ ਬਾਰੇ ਬਹੁਤ ਸਪਸ਼ਟ ਹੋਣਾ ਚਾਹੁੰਦਾ ਹੈ ਕਿ ਉਹ ਕਿੱਥੇ ਖੜ੍ਹਾ ਹੈ| ਪੂਰੇ ਯੂਰਪ ਵਿੱਚ ਦੇਸ਼ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੀ ਕੀ ਸਥਿਤੀ ਹੈ| ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਚਾਹੁੰਦੇ ਹਨ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਅਹੁਦਾ ਛੱਡ ਦੇਣ ਜਾਂ ਸੱਤਾ ਤੋਂ ਬਾਹਰ ਕਰ ਦਿੱਤੇ ਜਾਣ, ਤਾਂ ਇਸ ਦੇ ਜਵਾਬ ਵਿੱਚ ਸਪਾਈਸਰ ਨੇ ਕਿਹਾ ਕਿ ਇਹ ਸੀਰੀਆਈ ਲੋਕਾਂ ਦੇ ਹਿੱਤ ਵਿੱਚ ਹੋਵੇਗਾ ਕਿ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲਾ ਕੋਈ ਸੱਤਾ ਵਿੱਚ ਨਾ ਹੋਵੇ|

Leave a Reply

Your email address will not be published. Required fields are marked *