ਸੀਵਰੇਜ ਦੇ ਗੰਦੇ ਪਾਣੀ ਨਾਲ ਲੋਕ ਪ੍ਰੇਸ਼ਾਨ

ਜੀਰਕਪੁਰ, 3 ਨਵੰਬਰ (ਦੀਪਕ ਸ਼ਰਮਾ) ਪੰਚਕੂਲਾ ਦੇ ਸੈਕਟਰ 20 ਦਾ ਸੀਵਰੇਜ ਪਾਣੀ ਪਿੰਡ ਢਕੋਲੀ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਢਕੋਲੀ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿਊਮਨ ਰਾਈਟਸ ਵੈਲਫੇਅਰ  ਆਰਗੇਨਾਈਜੇਸਨ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਆਗੂਆਂ  ਦਿਨੇਸ਼ ਭਾਰਦਵਾਜ, ਗੁਰਪ੍ਰੀਤ ਸਿੰਘ, ਸੁਨੀਲ ਜੋਸ਼ੀ ਵਿਵੇਕ ਅਤੇ ਹੋਰਨਾਂ ਨੇ ਦੱਸਿਆ ਕਿ ਪੰਚਕੂਲਾ ਦੇ ਸੈਕਟਰ 20 ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਗੰਦਾ ਪਾਣੀ ਪਿੰਡ ਢਕੋਲੀ ਵਿੱਚ ਛਡਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਦਾ ਜਿਊਣਾ ਦੂਭਰ ਹੋ ਗਿਆ ਹੈ| ਇਸ ਗੰਦੇ ਪਾਣੀ ਨਾਲ ਇਲਾਕੇ ਵਿੱਚ ਕਈ ਬਿਮਾਰੀਆਂ ਵੀ ਫੈਲ ਰਹੀਆਂ ਹਨ| ਜਦੋਂ ਇਸ ਸਬੰਧੀ ਜੀਰਕਪੁਰ ਨਗਰ ਕਂੌਸਲ ਦੇ ਪ੍ਰਧਾਨ ਕੁਲਵਿੰਦਰ ਸੋਹੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸਮਸਿਆ ਦਾ ਹੱਲ ਪੰਚਕੂਲਾ ਹੁੱਡਾ ਵਾਲੇ ਕਰਨਗੇ| ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ  ਢਕੋਲੀ ਵਿਖੇ ਸੀਵਰੇਜ ਪਾਈਪ ਲਾਈਨ ਟੁੱਟੀ ਹੋਈ ਹੈ ਤਾਂ ਉਹਨਾਂ ਕਿਹਾ ਕਿ  ਉਹ ਹੁੱਡਾ ਉਪਰ ਕੋਰਟ ਕੇਸ ਪਾ ਰਹੇ ਹਨ ਫਿਰ ਹੀ ਪਤਾ ਚਲੇਗਾ ਕਿ ਕੌਣ ਠੀਕ ਹੈ ਅਤੇ ਕੌਣ ਗਲਤ ਹੈ|

Leave a Reply

Your email address will not be published. Required fields are marked *