ਸੀਵਰੇਜ ਪਾਈਪ ਪਾਉਣ ਲਈ ਪੁੱਟੀ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ


ਐਸ.ਏ.ਐਸ.ਨਗਰ, 13 ਅਕਤੂਬਰ (ਜਸਵਿੰਦਰ ਸਿੰਘ) ਸਥਾਨਕ ਫੇਜ਼ 11 ਵਿੱਚ  ਸੀਵਰੇਜ  ਦੀ ਪਾਈਪ ਪਾਉਣ ਤੋਂ ਬਾਅਦ ਸੜਕ ਦੀ ਮੁਰੰਮਤ ਨਾ ਕੀਤੇ ਜਾਣ ਕਾਰਨ ਫੇਜ਼ 11 ਅਤੇ ਸੈਕਟਰ 66 ਵਿੱਚ ਸਥਿਤ ਮੰਡੀ ਬੋਰਡ ਕਾਲੋਨੀ ਦੇ ਵਸਨੀਕਾਂ ਨੂੰ ਭਾਰੀ                    ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| 
ਇਹ ਪਾਈਪ ਲਾਈਨ ਬਾਵਾ ਵਾਈਟ ਹਾਊਸ ਫੇਜ਼ 11 ਤੋਂ ਸ਼ੁਰੂ ਹੋ ਕੇ ਬਲੌਂਗੀ ਤੱਕ ਪੈਣੀ ਹੈ ਅਤੇ ਬਾਵਾ ਵਾਈਟ ਹਾਊਸ ਤੋਂ ਕੁੰਭੜਾ ਚੌਂਕ ਤੱਕ ਪਾਈਪਾਂ ਪੈ ਜਾਣ ਤੋਂ ਬਾਅਦ ਹੁਣ ਅੱਗੇ ਪਾਈਪ ਪਾਉਣ ਦਾ ਕੰਮ ਚਲ ਰਿਹਾ ਹੈ| 
ਇਸ ਸੜਕ ਤੇ ਉੜਦੀ ਮਿੱਟੀ ਅਤੇ ਧੂੜ ਹੋਣ ਕਾਰਨ ਆਸ ਪਾਸ ਦੇ ਵਸਨੀਕਾਂ ਨੂੰ ਪ੍ਰੇਸ਼ਾਨੀ ਸਹਿਣੀ ਪੈਂਦੀ ਹੈ| ਇਸ ਸੰਬਧੀ ਭਾਜਪਾ ਮੰਡਲ 2 ਦੇ ਪ੍ਰਧਾਨ ਸ੍ਰੀ ਮਦਨ ਗੋਇਲ ਨੇ ਕਿਹਾ ਕਿ ਇਸ ਪਾਈਪ ਲਾਈਨ ਦੇ ਕੰਮ ਨੂੰ ਸ਼ੁਰੂ ਹੋਇਆ ਤਕਰੀਬਨ ਇੱਕ ਸਾਲ ਹੋਣ ਵਾਲਾ ਹੈ ਪਰਤੂੰ ਇਹ ਪਾਈਪ ਅਜੇ ਤੱਕ ਸਿਰਫ ਕੁੰਭੜਾ ਚੌਂਕ ਤੱਕ ਹੀ ਪਾਈ ਗਈ ਹੈ| 
ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਥੋਂ ਤੱਕ ਪਾਈਪਾਂ ਪਾਉਣ ਦਾ ਕੰਮ ਪੂਰਾ ਹੋ ਗਿਆ ਹੈ ਉੱਥੋਂ ਤੱਕ ਦੀ ਸੜਕ ਬਣਾ ਦਿੱਤੀ ਜਾਵੇ, ਜਿਸ ਨਾਲ ਲੋਕਾਂ ਨੂੰ ਜਿੱਥੇ ਮਿੱਟੀ ਧੂੜ ਤੋਂ ਨਿਜਾਤ ਮਿਲੇਗੀ, ਉਸਦੇ ਨਾਲ ਹੀ ਇੱਥੇ ਹੋਣ ਵਾਲੇ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇਗਾ| 
ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ, ਆਰ.ਆਰ. ਗੁਪਤਾ, ਮਹੇਸ਼, ਹਰਪਾਲ ਸਿੰਘ, ਰਛਪਾਲ ਸਿੰਘ, ਪਿੰਕੀ, ਗੁਰਬਖਸ਼ ਕੌਰ, ਹਰਜਿੰਦਰ ਕੌਰ ਅਤੇ ਫੇਜ਼ 11 ਦੇ ਨਿਵਾਸੀ ਹਾਜਿਰ ਸਨ|

Leave a Reply

Your email address will not be published. Required fields are marked *