ਸੀਵਰੇਜ ਲਾਈਨ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ

ਐਸ.ਏ.ਐਸ.ਨਗਰ, 5 ਸਤੰਬਰ (ਆਰ.ਪੀ.ਵਾਲੀਆ) ਸਥਾਨਕ ਫੇਜ਼ 1 ਦੇ ਵਾਰਡ ਨੰ. 3 ਵਿੱਚ ਅੱਜ ਨਵੀਂ ਸੀਵਰੇਜ ਲਾਈਨ ਪਾਉਣ ਦੇ ਕੰਮ ਦਾ ਉਦਘਾਟਨ ਸਾਬਕਾ ਕੌਂਸਲਰ ਸ੍ਰੀਮਤੀ ਸੁਮਨ ਦੇ ਬੇਟੇ ਸ੍ਰੀ ਅਰੁਣ ਕੁਮਾਰ ਵਲੋਂ ਟੱਕ ਲਗਾ ਕੇ ਕੀਤਾ ਗਿਆ| 
ਇਸ ਮੌਕੇ ਉਹਨਾਂ ਦੱਸਿਆ ਕਿ ਇਸ ਖੇਤਰ ਵਿੱਚ ਮਕਾਨ ਨੰ. ਐਚ 362 ਤੋਂ ਲੈ ਕੇ ਐਚ.ਈ. 321 ਤੱਕ  ਇਹ ਨਵੀਂ ਪਾਈਪ ਲਾਈਨ ਪਾਈ ਜਾ ਰਹੀ ਹੈ ਤਾਂ ਜੋ ਵਸਨੀਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ| ਉਹਨਾਂ ਦੱਸਿਆ ਕਿ ਇਸ ਖੇਤਰ ਦੀ ਸੀਵਰੇਜ ਲਾਈਨ ਕਈ ਵਾਰ ਬੰਦ ਹੋ ਜਾਣ ਕਾਰਨ ਸਥਾਨਕ ਨਿਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ|  ਇਸ ਮੌਕੇ ਉਹਨਾਂ ਦੇ ਨਾਲ ਸਥਾਨਕ ਨਿਵਾਸੀ ਸੁਨੀਲ ਪਿੰਕਾ, ਅਮਰਜੀਤ ਸਿੰਘ, ਸੁਦਰਸ਼ਨ ਤਿਵਾੜੀ, ਅਮਰਜੀਤ ਮਾਵੀ, ਸੁਰਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਹਾਜਿਰ ਸਨ

Leave a Reply

Your email address will not be published. Required fields are marked *