ਸੀਵਰੇਜ਼ ਦਾ ਗਟਰ ਓਵਰ ਫਲੋ ਹੋਣ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 21 ਜੂਨ (ਵਾਲੀਆ) ਸਥਾਨਕ ਫੇਜ਼ ਇੱਕ ਬੈਰੀਅਰ ਦੇ ਬੂਥ ਨੰਬਰ 61 ਦੇ ਪਿਛੇ ਸੀਵਰੇਜ ਦਾ ਮੁੱਖ ਗਟਰ ਅਕਸਰ ਹੀ ਓਵਰ ਫਲੋ ਹੋਇਆ ਰਹਿੰਦਾ ਹੈ ਅਤੇ ਇਸਦਾ ਪਾਣੀ ਸੜਕ ਉੱਪਰ ਫੈਲ ਜਾਂਦਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਗੰਦੇ ਪਾਣੀ ਕਾਰਨ ਬਹੁਤ ਦੂਰ ਤੱਕ ਬਦਬੂ ਫੈਲਦੀ ਰਹਿੰਦੀ ਹੈ| ਇਸ ਗੰਦੇ ਪਾਣੀ ਕਾਰਨ ਗਰਮੀ ਦੇ ਇਸ ਮੌਸਮ ਵਿੱਚ ਮੱਖੀ ਮੱਛਰ ਬਹੁਤ ਪੈਦਾ ਹੋ ਰਹੇ ਹਨ| ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਗਟਰ ਨੂੰ ਜਲਦੀ ਠੀਕ ਕੀਤਾ ਜਾਵੇ|

Leave a Reply

Your email address will not be published. Required fields are marked *