ਸੀ ਆਰ ਪੀ ਐਫ ਜਵਾਨਾਂ ਹੱਥੋਂ 4 ਅੱਤਵਾਦੀ ਹਲਾਕ

ਸ੍ਰੀਨਗਰ, 5 ਜੂਨ (ਸ.ਬ.) ਉੱਤਰੀ ਕਸ਼ਮੀਰ ਦੇ ਸੁੰਬਲ ਬਾਂਦੀਪੋਰਾ ਵਿੱਚ ਸਥਿਤ ਸੀ.ਆਰ.ਪੀ.ਐਫ ਦੇ ਕੈਂਪ ਤੇ ਅੱਜ ਸਵੇਰੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ| ਹਮਲਾ ਸਵੇਰੇ 4 ਵਜੇ ਹੋਇਆ| ਇਹ ਕੈਂਪ ਉੱਤਰੀ-ਕਸ਼ਮੀਰ ਵਿੱਚ ਸੀ.ਆਰ.ਪੀ.ਐਫ. ਦੇ 45ਵੇਂ ਬਟਾਲੀਅਨ ਦਾ ਹੈਡਕੁਆਰਟਰ ਹੈ| ਸੂਤਰਾਂ ਦੇ ਮੁਤਾਬਕ ਸੀ.ਆਰ.ਪੀ.ਐਫ. ਅਤੇ ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਚਾਰ ਅੱਤਵਾਦੀ ਢੇਰ ਹੋ ਗਏ| ਅੱਤਵਾਦੀਆਂ ਨੂੰ ਢੇਰ ਕਰਨ ਤੋਂ ਬਾਅਦ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ| ਬਾਂਦੀਪੁਰ ਇਲਾਕੇ ਦੇ ਜਵਾਨਾਂ ਦੀ ਤਲਾਸ਼ੀ ਮੁਹਿੰਮ ਜਾਰੀ ਹੈ|

Leave a Reply

Your email address will not be published. Required fields are marked *