ਸੀ. ਆਰ. ਪੀ. ਐਫ ਤੇ ਪੈਟਰੋਲ ਬੰਬ ਨਾਲ ਹਮਲਾ, ਜਵਾਨ ਜ਼ਖਮੀ

ਸ਼੍ਰੀਨਗਰ, 28 ਨਵੰਬਰ (ਸ.ਬ.) ਸ਼੍ਰੀਨਗਰ ਦੇ ਸਫਾਕਦਲ ਇਲਾਕੇ ਵਿੱਚ ਸੀ. ਆਰ. ਪੀ. ਐਫ. ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ| ਹਮਲੇ ਵਿੱਚ ਇਕ ਜਵਾਨ ਜ਼ਖਮੀ ਹੋ ਗਿਆ| ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ| ਪੁਲੀਸ ਦੇ ਅਨੁਸਾਰ ਅਣਜਾਣ ਸ਼ਰਾਰਤੀ ਤੱਤਾਂ ਨੇ ਮਲਿਕ ਆਗਨ ਕਲੌਨੀ ਵਿੱਚ ਡਿਊਟੀ ਤੇ ਤਾਇਨਾਤ ਸੀ. ਆਰ. ਪੀ. ਐਫ. ਕਰਮੀਆਂ ਤੇ ਪੈਟਰੋਲ ਬੰਬ ਸੁੱਟਿਆ| ਇਸ ਨਾਲ ਸੁਰੱਖਿਆ ਕਰਮੀ ਨੂੰ ਸੱਟਾਂ ਲੱਗੀਆਂ ਹਨ| ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ|

Leave a Reply

Your email address will not be published. Required fields are marked *