ਸੀ.ਐਮ ਯੋਗੀ ਦੀ ਸੁਰੱਖਿਆ ਵਿੱਚ ਲਾਪਰਵਾਹੀ, ਖੇਤਾਂ ਵਿੱਚ ਉਤਾਰਿਆ ਗਿਆ ਹੈਲੀਕਾਪਟਰ

ਲਖਨਊ, 15 ਮਈ (ਸ.ਬ.) ਮੁੱਖਮੰਤਰੀ ਯੋਗੀ ਆਦਿਤਿਆਨਾਥ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ| ਅੱਜ ਕਾਸਗੰਜ ਪੁੱਜੇ ਸੀ.ਐਮ ਯੋਗੀ ਦੇ ਹੈਲੀਕਾਪਟਰ ਨੂੰ ਸੰਕਟਕਾਲੀਨ ਸਥਿਤੀ ਵਿੱਚ ਇਕ ਖੇਤ ਵਿੱਚ ਉਤਾਰਨਾ ਪਿਆ|
ਜਿਕਰਯੋਗ ਹੈ ਕਿ ਜਿਸ ਜਗ੍ਹਾ ਸੀ.ਐਮ ਦੇ ਹੈਲੀਕਾਪਟਰ ਨੂੰ ਉਤਾਰਨ ਲਈ ਹੈਲੀਪੈਡ ਬਣਾਇਆ ਗਿਆ ਸੀ, ਉਥੇ ਆਸਪਾਸ ਬਹੁਤ ਦਰਖੱਤ ਸਨ, ਜਿਸ ਕਾਰਨ ਪਾਇਲਟ ਨੇ ਉਥੇ ਹੈਲੀਕਾਪਟਰ ਉਤਾਰਨ ਤੋਂ ਇਨਕਾਰ ਕਰ ਦਿੱਤਾ| ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਹੈਲੀਕਾਪਟਰ ਨੂੰ ਸੁਰੱਖਿਅਤ ਖੇਤਾਂ ਵਿੱਚ ਉਤਾਰਿਆ|
ਪ੍ਰਸ਼ਾਸਨਿਕ ਪੱਧਰ ਤੇ ਹੋਈ ਇਸ ਭਾਰੀ ਲਾਪਰਵਾਹੀ ਦੇ ਬਾਅਦ ਕਾਸਗੰਜ ਦੇ ਡੀ.ਐਮ ਆਰ.ਪੀ ਸਿੰਘ ਤੇ ਕਾਰਵਾਈ ਤੈਅ ਮੰਨੀ ਜਾ ਰਹੀ ਹੈ| ਸੁਰੱਖਿਆ ਕੋਰਟ ਨੇ ਸੁਰੱਖਿਆ ਵਿੱਚ ਹੋਈ ਇਸ ਲਾਪਰਵਾਹੀ ਨੂੰ ਦੇਖਦੇ ਹੋਏ ਜਾਂਚ ਦੇ ਆਦੇਸ਼ ਦਿੱਤੇ ਹਨ| ਖੇਤਾਂ ਵਿੱਚ ਹੈਲੀਕਾਪਟਰ ਉਤਾਰਨ ਕਾਰਨ ਲੋਕਾਂ ਦੀ ਭੀੜ ਇੱਕਠੀ ਹੋ ਗਈ| ਭੀੜ ਨੂੰ ਸੰਭਾਲਣ ਵਿੱਚ ਪੁਲੀਸ ਨੂੰ ਬਹੁਤ ਮਿਹਨਤ ਕਰਨੀ ਪਈ| ਕਾਸਗੰਜ ਵਿੱਚ ਆਏ ਕੁਦਰਤੀ ਕਹਿਰ ਦੇ ਚੱਲਦੇ ਮਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਦੇਣ ਲਈ ਮੁੱਖਮੰਤਰੀ ਯੋਗੀ ਆਦਿਤਿਆਨਾਥ ਜ਼ਿਲ੍ਹੇ ਵਿੱਚ ਪੁੱਜੇ ਹਨ| ਮੁੱਖਮੰਤਰੀ ਇੱਥੇ ਫਿਰੌਲੀ ਪਿੰਡ ਵਿੱਚ ਪੀੜਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਚੈਕ ਦੇਣਗੇ| ਇਸ ਦੇ ਇਲਾਵਾ ਕਲੈਕਟ੍ਰੇਟ ਵਿੱਚ ਪ੍ਰਸ਼ਾਸਨਿਕ ਅਤੇ ਪੁਲੀਸ ਕੰਮਕਾਜ
ਦੀ ਸਮੀਖਿਆ ਕਰਨਗੇ| ਉਹ ਦਿੱਲੀ ਤੋਂ ਹੈਲੀਕਾਪਟਰ ਰਾਹੀਂ ਸਿੱਧਾ ਜ਼ਿਲ੍ਹੇ ਵਿੱਚ ਪੁੱਜੇ|

Leave a Reply

Your email address will not be published. Required fields are marked *