ਸੀ ਐਸ ਡੀ ਕੰਟੀਨ ਤੇ ਹੋਰ ਬੰਦਿਸ਼ਾਂ ਨਾ ਲਗਾਈਆਂ ਜਾਣ : ਕਰਨਲ ਸੋਹੀ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ. ਕਰਨਲ ਐਸ ਐਸ ਸੋਹੀ ਨੇ ਮੰਗ ਕੀਤੀ ਹੈ ਕਿ ਕੰਟੀਨਾਂ ਵਿੱਚੋਂ ਮਿਲਦੇ ਸੀ ਐਸ ਡੀ ਸਮਾਨ ਤੇ ਹੋਰ ਬੰਦਿਸ਼ਾਂ ਨਾ ਲਾਈਆ ਜਾਣ|
ਅੱਜ ਇੱਕ ਬਿਆਨ ਵਿੱਚ ਕਰਨਲ ਸੋਹੀ ਨੇ ਕਿਹਾ ਕਿ ਨਵੀਂ ਕੈਗ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਟੀਨਾਂ ਵਿੱਚ ਜੋ ਸੀ ਐਸ ਡੀ ਸਮਾਨ ਵੇਚਿਆਂ ਜਾਂਦਾ ਹੈ| ਉਸ ਸੀ ਐਸ ਡੀ ਸਮਾਨ ਦੀ ਬਹੁਤ ਦੁਰਵਰਤੋਂ ਹੁੰਦੀ ਹੈ| ਇਸ ਲਈ ਇਸ ਸਮਾਨ ਦੀ ਖਰੀਦ ਘਟਾ ਦਿਤੀ ਜਾਵੇ|
ਉਹਨਾਂ ਕਿਹਾ ਕਿ ਕੈਗ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ  ਸੀ ਐਸ ਡੀ ਡਿਪੂਆਂ ਅਤੇ ਸੀ ਐਸ ਡੀ ਕੰਟੀਨਾਂ ਵਲੋਂ ਸਮਾਨ ਦੀ ਖਰੀਦ ਘੱਟ ਕੀਤੀ ਜਾਵੇ ਅਤੇ ਇਸ ਸਮਾਨ ਨੂੰ ਅੱਗੇ ਘੱਟ ਮਾਤਰਾ ਵਿੱਚ ਵੇਚਿਆ ਜਾਵੇ| ਉਹਨਾਂ ਕਿਹਾ ਕਿ ਕੈਗ ਰਿਪੋਰਟ ਤੋਂ ਬਾਅਦ 30 ਜੂਨ ਨੂੰ ਆਰਮੀ ਹੈਡਕੁਆਰਟਰ ਨੇ ਸੀ ਐਸ ਡੀ ਸਟੋਰਾਂ ਅਤੇ ਕੰਟੀਨਾਂ ਨੂੰ ਹਦਾਇਤਾਂ ਜਾਰੀ ਕਰਕੇ ਉਹਨਾਂ ਨੂੰ ਸਮਾਨ ਦੀ 30 ਤੋਂ 40 ਫੀਸਦੀ ਸਮਾਨ ਘੱਟ ਖਰੀਦਣ ਲਈ ਕਿਹਾ ਹੈ|
ਉਹਨਾਂ ਕਿਹਾ ਕਿ ਸੀ ਐਸ ਡੀ ਕੰਟੀਨਾਂ ਵਿੱਚ ਆਮ ਜਵਾਨ ਸਾਢੇ ਪੰਜ ਹਜਾਰ ਅਤੇ ਅਫਸਰ 11 ਹਜਾਰ ਰੁਪਏ ਤੋਂ ਵੱਧ ਦਾ ਸਮਾਨ ਨਹੀਂ ਖਰੀਦ ਸਕਦਾ| ਇਸ ਤਰ੍ਹਾਂ ਸੀ ਐਸ ਡੀ ਕੰਟੀਨਾਂ ਉਪਰ ਪਹਿਲਾਂ ਹੀ ਕਈ ਬੰਦਿਸ਼ਾਂ ਲਾਗੂ ਹਨ|
ਉਹਨਾਂ ਕਿਹਾ ਕਿ ਕੈਗ ਦੀ ਕਾਰਗੁਜਾਰੀ ਦਾ ਮੁਲਾਕਨ ਕੀਤਾ ਜਾਣਾ ਚਾਹੀਦਾ ਹੈ ਅਤੇ ਕੈਗ ਅਧਿਕਾਰੀਆਂ ਦੇ ਵੀ ਸੀ ਐਸ ਡੀ ਕਾਰਡ ਬਣਾ ਦੇਣੇ ਚਾਹੀਦੇ ਹਨ ਅਤੇ ਕੈਗ ਅਧਿਕਾਰੀਆਂ ਨੂੰ ਭਾਰਤ ਪਾਕਿ ਬਾਰਡਰ ਤੇ ਭੇਜ ਦੇਣਾ ਚਾਹੀਦਾ ਹੈ|
ਉਹਨਾਂ ਮੰਗ ਕੀਤੀ ਕਿ ਸੀ ਐਸ ਡੀ ਸਮਾਨ ਉੱਪਰ ਹੋਰ ਬੰਦਿਸ਼ਾਂ ਲਾ ਕੇ ਫੌਜੀਆਂ ਅਤੇ ਸਾਬਕਾ ਫੌਜੀਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ|

Leave a Reply

Your email address will not be published. Required fields are marked *