ਸੀ.ਐਸ.ਸੀ. ਟੀਮ ਮੁਹਾਲੀ ਨੇ ਸਵੱਛ ਅਭਿਆਨ ਸਬੰਧੀ ਸਾਈਕਲ ਰੈਲੀ ਕੱਢੀ

ਐਸ ਏ ਐਸ ਨਗਰ, 15 ਸਤੰਬਰ (ਸ.ਬ.) ਕਾਮਨ ਸਰਵਿਸ ਸੈਂਟਰ ਟੀਮ ਮੁਹਾਲੀ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਇਕ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ| ਸੀ.ਐਸ.ਸੀ. ਦੇ ਸਟੇਟ ਮੈਨੇਜਰ ਮੁਕੇਸ਼ ਗੋਇਲ ਅਤੇ ਮੁਹਾਲੀ ਦੇ ਜ਼ਿਲ੍ਹਾ ਮੈਨੇਜਰ ਅਮਿਤ ਕੁਮਾਰ ਦੀ ਅਗਵਾਈ ਹੇਠ ਕੱਢੀ ਗਈ ਇਸ ਸਾਈਕਲ ਰੈਲੀ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ|
ਸੀ.ਐਸ.ਈ ਦੇ ਸਟੇਟ ਪ੍ਰਧਾਨ ਮੁਕੇਸ਼ ਗੋਇਲ ਨੇ ਦੱਸਿਆ ਕਿ ਇਹ ਰੈਲੀ ਬਲੌਗੀ, ਜੁਝਾਰ ਨਗਰ, ਸੰਤੇਮਾਜਰਾ ਲਾਂਡਰਾਂ, ਮੱਛਲੀ ਕਲਾਂ ਤੋਂ ਹੁੰਦੇ ਹੋਏ ਝੰਜੇੜੀ ਪਹੁੰਚੀ, ਜਿਸ ਵਿੱਚ ਇਨ੍ਹਾਂ ਵੱਖ ਵੱਖ ਪਿੰਡਾਂ ਦੇ ਵੀ.ਐਲ.ਈ ਵੱਲੋਂ ਪਿੰਡ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ| ਇਸ ਮੌਕੇ ਝੰਜੇੜੀ ਪਿੰਡ ਦੇ ਵੀ.ਐਲ.ਈ ਤਿਲਕ ਰਾਜ ਵੱਲੋਂ ਇਸ ਸਾਈਕਲ ਰੈਲੀ ਦੇ ਪਹੁੰਚਣ ਤੇ ਹਰਚੰਦ ਸਿੰਘ, ਸਰਜਨ ਸਿੰਘ, ਨਾਗਰ ਸਿੰਘ, ਧਰਮਪ੍ਰੀਤ ਸਿੰਘ ਅਤੇ ਧਰਮਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ|

Leave a Reply

Your email address will not be published. Required fields are marked *