ਸੀ.ਐੈਮ. ਯੋਗੀ ਨਾਲ ਅਭਿਨੇਤਾ ਸੰਜੇ ਦੱਤ ਨੇ ਕੀਤੀ ਮੁਲਾਕਾਤ

ਲਖਨਊ, 9 ਜੂਨ (ਸ.ਬ.) ਲਖਨਊ ਵਿੱਚ ਅਭਿਨੇਤਾ ਸੰਜੇ ਦੱਤ ਨੇ ਅੱਜ ਸੀ. ਐਮ. ਯੋਗੀ ਅਦਿੱਤਿਆਨਾਥ ਨਾਲ ਮੁਲਾਕਾਤ ਕੀਤੀ| ਮੁਲਾਕਾਤ ਦੌਰਾਨ ਯੋਗੀ ਨੇ ਮੋਦੀ ਸਰਕਾਰ ਦੇ 4 ਸਾਲਾਂ ਦੇ ਕੰਮਕਾਜ ਦੀ ਕਿਤਾਬ ਸੰਜੇ ਦੱਤ ਨੂੰ ਭੇਂਟ ਕੀਤੀ| ਸੰਜੇ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਪ੍ਰਸਥਾਨਮ’ ਦੀ ਸ਼ੂਟਿੰਗ ਕਰ ਰਹੇ ਹਨ| ਇਸ ਫਿਲਮ ਨਿਰਮਾਣ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਚਰਚਾ ਹੋਈ|
ਜ਼ਿਕਰਯੋਗ ਹੈ ਕਿ ‘ਭਾਜਪਾ ਸੰਪਰਕ ਫਾਰ ਸਮਰਥਨ’ ਰਾਹੀਂ ਪੀ. ਐਮ. ਮੋਦੀ ਦੇ ਚਾਰ ਸਾਲ ਦੇ ਕਾਰਜਕਾਲ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ| ਇਸ ਦੇ ਤਹਿਤ ਭਾਜਪਾ ਸਰਕਾਰ ਉਮੀਦ ਕਰ ਰਹੀ ਹੈ ਕਿ ਪਾਰਟੀ ਨੂੰ ਲੋਕਸਭਾ ਚੋਣਾਂ ਵਿੱਚ ਪਹਿਲਾਂ ਵਰਗਾ ਸਮਰਥਨ ਮਿਲ ਸਕੇ|
ਸੰਪਰਕ ਨਾਲ ਸਮਰਥਨ ਦੀ ਰਾਹ ਵਿੱਚ ਚੱਲ ਰਹੀ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਮੁੰਬਈ ਵਿੱਚ ਕਈ ਫਿਲਮੀ ਹਸਤੀਆਂ ਨਾਲ ਮੁਲਾਕਾਤ ਕੀਤੀ ਸੀ| ਇਸ ਮੌਕੇ ਤੇ ਭਾਜਪਾ ਨੂੰ ਲੋਕਸਭਾ ਵਿੱਚ ਜਿੱਤ ਦਿਵਾਉਣ ਵਿੱਚ ਯੋਗੀ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ|
ਅਭਿਨੇਤਾ ਸੰਜੇ ਇੰਨੀ ਦਿਨੀਂ ਉਤਰ ਪ੍ਰਦੇਸ਼ ਵਿੱਚ ਹਨ| ਲਖਨਊ ਵਿੱਚ ਸਟੇ ਬਾਰਾਬੰਕੀ ਵਿੱਚ ਆਪਣੀ ਆਉਣ ਵਾਲੀ ਫਿਲਮ ‘ਪ੍ਰਸਥਾਨਮ’ ਦੀ ਸ਼ੁਟਿੰਗ ਕਰ ਰਹੇ ਹਨ| ਇਸ ਫਿਲਮ ਵਿੱਚ ਮਨੀਸ਼ਾ ਕੋਇਰਾਲਾ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ| ਇਸ ਫਿਲਮ ਵਿੱਚ ਸੰਜੇ ਤੋਂ ਇਲਾਵਾ ਜੈਕੀ ਸ਼ਰਾਫ ਅਤੇ ਚੰਕੀ ਪਾਂਡੇ ਵੀ ਖਾਸ ਭੂਮਿਕਾ ਵਿੱਚ ਹਨ|

Leave a Reply

Your email address will not be published. Required fields are marked *