ਸੀ ਜੀ ਸੀ ਝੰਜੇੜੀ ਕਾਲਜ ਵਿਖੇ ਸਾਲਾਨਾ ਖੇਡਾਂ ਦਾ ਆਯੋਜਨ, ਵਰਿੰਦਰ ਸਿੰਘ ਅਤੇ ਕਿਰਨਜੀਤ ਕੌਰ ਬਣੇ ਬੈੱਸਟ ਐਥਲੀਟ

ਐਸ ਏ ਐਸ ਨਗਰ, 9 ਅਪ੍ਰੈਲ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿਖੇ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਅਰਜੁਨ ਐਵਾਰਡੀ ਅਤੇ ਮਸ਼ਹੂਰ  ਹਾਕੀ ਖਿਡਾਰੀ ਪ੍ਰਭਜੋਤ ਸਿੰਘ ਵੱਲੋਂ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਹਰ ਵਿਦਿਆਰਥੀ ਨੂੰ ਸਫਲ ਇਨਸਾਨ ਬਣਨ ਲਈ ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ| ਇਸ ਮੌਕੇ ਤੇ ਜਿੱਥੇ ਕ੍ਰਿਕਟ,ਵਾਲੀਬਾਲ,ਬੈਡਮਿੰਟਨ,ਖੋ-ਖੋ ਜਿਹੀਆਂ ਆਊਟ ਡੋਰ ਖੇਡਾਂ ਦਾ ਆਯੋਜਨ ਕੀਤਾ ਗਿਆ, ਉੱਥੇ ਹੀ ਬੈਡਮਿੰਟਨ,ਟੇਬਲ ਟੈਨਿਸ, ਭਾਰ ਤੋਲਣ ਜਿਹੀਆਂ ਇਨ ਡੋਰ ਖੇਡਾਂ ‘ਚ ਝੰਜੇੜੀ ਕੈਂਪਸ ਦੇ ਖੇਤੀਬਾੜੀ, ਸਿਵਲ,ਕੰਪਿਊਟਰ,ਇਲੈਕਟ੍ਰੋਨਿਕ,ਮੈਂਨਜ਼ਮੈਂਟ ਅਤੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ| ਸਾਲਾਨਾ ਖੇਡ ਮੇਲੇ ਦੀ ਸ਼ੁਰੂਆਤ ‘ਚ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਉਸ ਤੋਂ ਬਾਅਦ ਸਮੂਹ ਖਿਡਾਰੀਆਂ ਨੇ ਖੇਡ ਭਾਵਨਾ ਦੀ ਸਹੁੰ ਚੁੱਕੀ | ਪੂਰਾ ਦਿਨ ਚੱਲੇ ਖੇਡ ਮੁਕਾਬਲਿਆਂ ਵਿਚ  ਸਮੂਹ ਵਿਭਾਗਾਂ ਦੇ ਖਿਡਾਰੀਆਂ ਨੇ ਹਰ ਈਵੈਂਟ ‘ਚ ਜੀ ਜਾਨ ਨਾਲ ਹਿੱਸਾ ਲਿਆ ਅਤੇ ਵਧੀਆਂ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ|
ਪ੍ਰੈਜ਼ੀਡੈਂਟ ਧਾਲੀਵਾਲ ਨੇ ਹਾਜ਼ਿਰ ਮਹਿਮਾਨਾਂ ਨਾਲ ਜਾਣਕਾਰੀ ਸਾਝੀ ਕਰਦੇ ਹੋਏ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕਾਲਜ ਨੇ ਸਥਾਪਨਾ ਦੇ ਤਿੰਨ ਸਾਲਾਂ ਵਿਚ ਹੀ ਅੰਤਰ ਰਾਸ਼ਟਰੀ, ਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਤੇ ਕਈ ਖਿਡਾਰੀ ਤਿਆਰ ਕਰਕੇ ਦਿਤੇ  ਹਨ| ਉਨ੍ਹਾਂ ਦੱਸਿਆਂ ਕਿ ਹੁਣ ਤੱਕ ਝੰਜੇੜੀ ਕਾਲਜ ਦੇ ਖਿਡਾਰੀ ਸੱਤ ਸੋਨੇ ਦੇ ਤਗਮੇ, ਚਾਰ ਚਾਂਦੀ ਦੇ ਤਗਮੇ ਅਤੇ ਸੱਤ ਕਾਸੇ ਦੇ ਤਗਮੇ ਹਾਸਿਲ ਕਰ ਚੁੱਕੇ ਹਨ ਜਦ ਕਿ  ਝੰਜੇੜੀ ਕਾਲਜ ਦੇ ਹੀ ਅਠਾਰਾਂ ਖਿਡਾਰੀ ਯੂਨੀਵਰਸਿਟੀ ਦੀਆਂ ਟੀਮਾਂ ਵਿਚ ਚੁਣੇ ਜਾ ਚੁੱਕੇ ਹਨ, ਜੋ ਕਿ ਆਈ ਕੇ ਗੁਜਰਾਲ ਪੀ ਟੀ ਯੂਨੀਵਰਸਿਟੀ ਦੀ ਨੁਮਾਇੰਦਗੀ ਰਾਸ਼ਟਰੀ ਪੱਧਰ ਤੇ ਕਰ ਰਹੇ ਹਨ| ਪ੍ਰੈਜ਼ੀਡੈਂਟ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿਤੀ ਕਿ ਖੇਡਾਂ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਜ਼ਿੰਦਗੀ ‘ਚ ਹਰ ਮੁਕਾਮ ਤੇ ਜਿੱਥੇ ਮੁਸ਼ਕਲਾਂ ਦਾ ਮੁਕਾਬਲਾ ਕਰਨ ਅਤੇ ਉਸ ਮੁਕਾਬਲੇ ‘ਚ ਜਿੱਤ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ ਉੱਥੇ ਹੀ ਕਿਸੇ ਵੀ ਨਤੀਜੇ ਦੇ ਨਤੀਜੇ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਦੁਬਾਰਾ ਹੋਰ ਜੋਸ਼ ਮੁਕਾਬਲਾ ਕਰਨ ਲਈ ਤਿਆਰ ਕਰਦੀਆਂ ਹਨ|
ਇਸ ਮੌਕੇ ਹੋਏ ਸਖ਼ਤ ਮੁਕਾਬਲਿਆਂ ਵਿਚ ਮਕੈਨੀਕਲ ਇੰਜੀਨੀਅਰਿੰਗ ਦੇ ਛੇਵੇਂ ਸਮੈਸਟਰ ਦੇ ਵਰਿੰਦਰ ਸਿੰਘ ਅਤੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੀ ਕਿਰਨਜੀਤ ਕੌਰ ਨੂੰ ਬੈੱਸਟ ਐਥਲੀਟ ਦਾ ਖ਼ਿਤਾਬ ਹਾਸਿਲ ਹੋਇਆ, ਜਦ ਕਿ Tਵਰ ਆਲ ਟਰਾਫ਼ੀ ਬੀ ਸੀ ਏ ਵਿਭਾਗ ਦੀ ਝੋਲੀ ਪਈ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਨੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ|  ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ.ਡੀ .ਬਾਂਸਲ ਨੇ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋਏ ਸਭ ਨੂੰ ਵੱਧ ਤੋਂ ਵੱਖ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿਤੀ | ਅੰਤ ‘ਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸੈਟੀਫੀਕੇਟ ਵੰਡੇ ਗਏ ਅਤੇ ਆਸਮਾਨ ‘ਚ ਰੰਗ-ਬਰੰਗੇ ਗੁਬਾਰੇ ਛੱਡੇ ਗਏ|

Leave a Reply

Your email address will not be published. Required fields are marked *