ਸੀ ਜੀ ਸੀ ਝੰਜੇੜੀ ਕਾਲਜ ਵਿੱਚ ਇੰਜੀਨੀਅਰਿੰਗ ਦਿਵਸ ਨੂੰ ਸਮਰਪਿਤ ਟੈਕਨੀਕਲ ਮੁਕਾਬਲਿਆਂ ਦਾ ਆਯੋਜਨ

ਐਸ ਏ ਐਸ ਨਗਰ, 15 ਸਤੰਬਰ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਨੇ ਸਰ.ਐਮ ਵਿਸ਼ਵੇਸਵਾਰਿਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿੱਦਿਅਕ ਅਦਾਰਿਆਂ ਦੇ ਇੰਜੀਨੀਅਰਿੰਗ ਪ੍ਰੋਜੈਕਟ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ| ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ ਭਰ ਦੇ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 3000 ਦੇ ਕਰੀਬ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਦਿਮਾਗ਼ੀ ਕਾਢਾਂ ਦੀ ਪ੍ਰਦਰਸ਼ਨੀ ਕੀਤੀ| ਇਸ ਮੌਕੇ ਸਤੀਸ਼ ਕੁਮਾਰ, ਸੀਨੀਅਰ ਪ੍ਰਿੰਸੀਪਲ ਸਾਇੰਸਟਿਸਟ, ਸੀ ਐਸ ਆਈ ਆਰ, ਕਪਿਲ ਭੁਟਾਨੀ, ਤਕਨੀਕੀ ਡਾਇਰੈਕਟਰ ਆਈ ਈ ਟੀ ਈ, ਮਨੀ ਖੰਨਾ, ਸਲਾਹਕਾਰ ਪੰਜਾਬ ਈ ਸੀ ਬੀ ਸੀ ਸੈਲ ਪੇਡਾ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਦੀ ਕਾਢਾਂ ਨੂੰ ਵੇਖਿਆ|
ਇਸ ਸਮਾਰੋਹ ਦੀ ਸ਼ੁਰੂਆਤ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਤੇ ਖ਼ਾਸ ਮਹਿਮਾਨਾਂ ਵੱਲੋਂ ਸਰ ਵਿਸ਼ੇਵਸਵਾਰਿਆ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੀਤੀ ਗਈ| ਜਦੋਂਕਿ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਭਵਿਖ ਦੇ ਇੰਜੀਨੀਅਰਾਂ ਨੇ ਰੋਬੋਟ ਲੜਾਈ, ਰੋਬੋਟ ਦੌੜ ਮੁਕਾਬਲੇ, ਮਿਸਟਰ ਗੂਗਲ, ਟੈਕ ਹੰਟ, ਸਰਕਟ ਡਿਜ਼ਾਈਨ, ਮੈਟ ਲੈਬ ਪ੍ਰੋਗਰਾਮ ਚੈਲੰਜ, ਵੈਬ ਪੇਜ ਡਿਜ਼ਾਈਨ ਸਮੇਤ ਹੋਰ ਕਈ ਆਪਣੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਵੀ ਲਗਾਈ| ਇਸ ਤੋਂ ਇਲਾਵਾ ਆਟੋ ਕੈਡ ਡਿਜ਼ਾਈਨ, ਸਟੈਂਡ ਪ੍ਰੋ, ਐਥੀਕਲ ਹੈਕਿੰਗ ਆਦਿ ਤਕਨੀਕੀ ਕੰਮ ਖ਼ਾਸ ਖਿੱਚ ਦਾ ਕੇਂਦਰ ਰਹੇ| ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਪੇਪਰ ਪ੍ਰੈਜ਼ਨਟੇਸ਼ਨ ਰਾਹੀਂ ਕਈ ਤਕਨੀਕੀ ਟਾਪਿਕ ਵੀ ਸਟੇਜ ਤੇ ਸਾਰਿਆਂ ਨਾਲ ਸਾਂਝੇ ਕੀਤੇ| ਇਸ ਤੋਂ ਪਹਿਲਾਂ ਕੈਂਪਸ ਵਿੱਚ ਹੀ ਵਿਦਿਆਰਥੀਆਂ ਦਰਮਿਆਨ ਪੋਸਟਰ ਮੇਕਿੰਗ, ਪ੍ਰਸ਼ਨ ਉੱਤਰ ਦਾ ਦੌਰ ਅਤੇ ਇੰਜੀਨੀਅਰਿੰਗ ਖੇਤਰ ਦੇ ਅੰਤਰਰਾਸ਼ਟਰੀ ਪੱਧਰ ਤੇ ਯੋਗਦਾਨ ਅਤੇ ਇਸ ਦੇ ਭਵਿਖ ਤੇ ਚਰਚਾ ਕੀਤੀ ਗਈ|

Leave a Reply

Your email address will not be published. Required fields are marked *