ਸੀ ਜੀ ਸੀ ਝੰਜੇੜੀ ਕਾਲਜ ਵਿੱਚ ਲੰਡਨ ਫ਼ੈਸ਼ਨ ਵੀਕ ਡਿਜ਼ਾਇਨਰਾਂ ਵੱਲੋਂ ਫ਼ੈਸ਼ਨ ਸ਼ੋ ਦਾ ਆਯੋਜਨ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਦੇ ਫ਼ੈਸ਼ਨ ਤਕਨਾਲੋਜੀ ਵਿਭਾਗ ਵੱਲੋਂ ਲੰਡਨ ਫ਼ੈਸ਼ਨ ਵੀਕ ਦੇ ਡਿਜ਼ਾਇਨਰਾਂ ਨਾਲ ਮਿਲ ਕੇ ਇਕ ਫ਼ੈਸ਼ਨ ਸ਼ੋ ਦਾ ਆਯੋਜਨ ਕੀਤਾ ਗਿਆ| ਕੈਂਪਸ ਦੇ ਨਵੇਂ ਬਣੇ ਆਡੀਟੋਰੀਅਮ ਵਿੱਚ ਲੰਡਨ ਫ਼ੈਸ਼ਨ ਵੀਕ ਦੇ ਡਿਜ਼ਾਈਨਰ ਨੇਹਾ ਅਤੇ ਹਨੀ ਸੇਖੋਂ ਦੀਆਂ ਡਿਜ਼ਾਈਨ ਕੀਤੀਆਂ ਡਰੈਸਾਂ ਪਹਿਨ ਕੇ ਮਸ਼ਹੂਰ ਮਾਡਲਾਂ ਨੇ ਰੈਂਪ ਤੇ ਜਲਵੇ ਵਿਖਾਏ| ਇਸ ਦੇ ਨਾਲ ਹੀ ਮਸ਼ਹੂਰ ਡਿਜ਼ਾਇਨਰਾਂ  ਭੂਮਿਕਾ ਸ਼ਰਮਾ, ਸੁਖਪ੍ਰੀਤ, ਸਿਮਰਨਜੀਤ ਕੌਰ ਅਤੇ ਇੰਦਰਪਾਲ ਵਿਰਕ ਨੇ ਵੀ ਆਪਣੀ ਬਿਹਤਰੀਨ ਡਿਜ਼ਾਇਨਿੰਗ ਦਾ ਪ੍ਰਦਰਸ਼ਨ ਕੀਤਾ| ਇਸ ਮੌਕੇ ਤੇ ਬਿਗ ਡੈਡੀ ਪੰਜਾਬੀ ਫ਼ਿਲਮ ਦੀ ਸਟਾਰ ਕਾਸਟ ਸਮੇਤ ਸਮੁੱਚੀ ਯੂਨਿਟ ਨੇ ਵੀ ਹਾਜ਼ਰੀ ਭਰਦੇ ਹੋਏ ਮਾਹੌਲ ਨੂੰ ਰੰਗੀਨ ਬਣਾ ਦਿਤਾ| ਜਦੋਂਕਿ ਫ਼ਿਲਮ ਦੇ ਗਾਇਕ ਸਿਮਰ ਗਿੱਲ ਅਤੇ ਇਨਾਇਤ ਢਿੱਲੋਂ ਨੇ ਗੀਤ ਪੇਸ਼ ਕੀਤੇ|
ਇਨ੍ਹਾਂ ਡਰੈਸਾਂ ਦੇ ਚਾਰ ਥੀਮ ਰੀਸਾਇਕਲਿੰਗ, ਫੁਲਕਾਰੀ, ਜ਼ਾਹਰਾਤ ਅਤੇ ਜ਼ਮੀਨੀ ਸਜਾਵਟ ਰੱਖੇ ਗਏ| ਇਸ ਦੌਰਾਨ ਵਿਦਿਆਰਥੀਆਂ ਨੇ ਕਬਾੜ ਦੇ ਸਮਾਨ, ਚਿਪਸ ਦੇ ਖਾਲੀ ਪੈਕਟ, ਤਾਸ਼, ਬੱਬਲ ਰੈਂਪ, ਮੋਰ ਪੰਖ, ਟੁੱਟੇ ਸ਼ੀਸ਼ੇ ਸਮੇਤ ਹੋਰ ਵਾਧੂ ਸਮਾਨ ਨਾਲ ਕਈ ਖ਼ੂਬਸੂਰਤ ਡਰੈਸਾਂ ਤਿਆਰ ਕੀਤੀਆਂ| ਜਦੋਂਕਿ ਫੁਲਕਾਰੀ ਦੀ ਵਰਤੋਂ ਆਧੁਨਿਕ ਪੋਸ਼ਾਕਾਂ ਬਣਾਉਣ ਲਈ ਕੀਤੀ ਗਈ|ਇਸੇ ਤਰਾਂ ਜ਼ਹਾਰਤ ਵਿਚ ਅਰਬ ਦੇਸ਼ਾਂ ਦੀ ਪਠਾਣੀ ਸਲਵਾਰ ਬਹੁਤ ਪਸੰਦ ਕੀਤੀ ਗਈ| ਅਖੀਰ ਵਿੱਚ ਰਿਸ਼ਾਨੀ ਨੂੰ ਬਿਹਤਰੀਨ ਪੋਸ਼ਾਕ, ਆਕ੍ਰਿਤੀ ਨੂੰ ਖੂਬ ਸੂਰਤ ਚਿਹਰਾ, ਭਾਵਿਕਾ ਨੂੰ ਸਭ ਤੋਂ ਵਧੀਆਂ ਰੈਂਪ ਵਾਕ, ਅਰੂਸ਼ੀ ਅਤੇ ਮੇਗਾ ਨੂੰ ਵੱਖਰੀ ਪੋਸ਼ਾਕ ਬਣਾਉਣ, ਗਗਨਦੀਪ ਅਤੇ ਅਮਾਨਤ ਨੂੰ ਬਿਹਤਰੀਨ ਪੋਸ਼ਾਕ ਬਣਾਉਣ ਲਈ, ਸੁਮਿਤ ਅਤੇ ਆਕ੍ਰਿਤੀ ਨੂੰ ਬਿਹਤਰੀਨ ਡਿਜ਼ਾਈਨ ਬਣਾਉਣ ਲਈ, ਜਤਿੰਦਰ ਅਤੇ  ਸਨੇਹਾ ਨੂੰ ਬਿਹਤਰੀਨ ਕਨਸੈਪਟ, ਸੁਮਨ ਅਤੇ ਅਮਨਪ੍ਰੀਤ ਨੂੰ ਸਭ ਤੋਂ ਵਧੀਆ ਰੰਗਾਂ ਦੀ ਚੋਣ ਲਈ ਮੈਨਜ਼ਮੈਂਟ ਵੱਲੋਂ ਇਨਾਮਾਂ ਨਾਲ ਨਿਵਾਜਿਆ ਗਿਆ|

Leave a Reply

Your email address will not be published. Required fields are marked *