ਸੀ ਜੀ ਸੀ ਝੰਜੇੜੀ ਕਾਲਜ ਵੱਲੋਂ ਮੈਨੇਜਮੈਂਟ ਫੈਸਟ ਦਾ ਆਯੋਜਨ

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵੱਲੋਂ ਮੈਨੇਜਮੈਂਟ ਫੈਸਟ ਦਾ ਆਯੋਜਨ ਕੀਤਾ ਗਿਆ| ਗਿਆਨ ਮੰਥਨ ਥੀਮ ਹੇਠ ਕਰਵਾਏ ਗਏ ਇਸ ਫੈਸਟ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਯੂਨੀਵਰਸਿਟੀ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਰਿਮਟ ਯੂਨੀਵਰਸਿਟੀ ਸਮੇਤ ਵੱਖ ਵੱਖ ਕਾਲਜਾਂ ਦੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਦਿੱਤੀ| ਇਸ ਮੌਕੇ ਤੇ ਪੰਜਾਬ ਚੈਂਬਰ ਆਫ਼ ਕਾਮਰਸ ਦੇ ਜਰਨਲ ਸਕੱਤਰ ਸ੍ਰੀ ਦਲੀਪ ਸ਼ਰਮਾ ਮੁੱਖ ਮਹਿਮਾਨ ਸਨ|
ਫੈਸਟ ਦੌਰਾਨ ਵਿਦਿਆਰਥੀਆਂ ਵਲੋਂ ਆਪਣੀ ਖੂਬ ਸੂਰਤ ਕਹਾਣੀ ਤਿਆਰ ਕਰਨਾ, ਕੂੜਾ ਕਰਕਟ ਤੋਂ ਖ਼ੂਬਸੂਰਤ ਵਸਤਾਂ ਬਣਾਉਣਾ, ਕਿਸੇ ਵਸਤੂ ਦੀ ਨਵੇ ਕਲੀ ਦਿੱਖ ਦੇਣਾ ਮੁੱਖ ਆਕਰਸ਼ਨ ਰਹੇ| ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਨਹੁੰ ਸਜਾਉਣ ਦੀ ਕਲਾ, ਡਿਜ਼ਾਇਨਿੰਗ ਡਰੈਸ, ਫੇਸ ਪੇਂਟਿੰਗ ਰਾਹੀਂ ਆਪਣੀ ਕਲਾਕਾਰੀ ਦੀ ਪੇਸ਼ਕਾਰੀ ਕੀਤੀ ਗਈ| ਇਸ ਦੌਰਾਨ ਵਿਦਿਆਰਥੀਆਂ ਵੱਲੋਂ ਔਰਤ ਸ਼ਕਤੀਕਰਨ ਬਾਰੇ ਨੁੱਕੜ ਨਾਟਕ ਪੇਸ਼ ਕੀਤਾ ਗਿਆ| ਮੁੱਖ ਮਹਿਮਾਨ ਦਲੀਪ ਸ਼ਰਮਾ ਅਤੇ ਪ੍ਰੈਜ਼ੀਡੈਂਟ ਧਾਲੀਵਾਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ|

Leave a Reply

Your email address will not be published. Required fields are marked *