ਸੀ ਜੀ ਸੀ ਝੰਜੇੜੀ ਦਾ ਤੀਜਾ ਇੰਟਰਨੈਸ਼ਨਲ ਜਰਨਲ ਆਫ਼ ਬਿਜ਼ਨਸ ਮੈਨੇਜਮੈਂਟ ਰਿਲੀਜ਼

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵੱਲੋਂ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਤੀਜਾ ਇੰਟਰਨੈਸ਼ਨਲ ਜਰਨਲ ਆਫ਼ ਬਿਜ਼ਨਸ ਮੈਨੇਜਮੈਂਟ ਰੀਲੀਜ਼ ਕੀਤਾ ਗਿਆ| ਇਸ ਇੰਟਰਨੈਸ਼ਨਲ ਜਰਨਲ ਆਫ਼ ਬਿਜ਼ਨਸ ਮੈਨੇਜਮੈਂਟ ਵਿਚ ਦੇਸ਼ ਦੀਆਂ  ਨਾਮੀ ਯੂਨੀਵਰਸਿਟੀਆਂ ਯੂਨੀਵਰਸਿਟੀਆਂ ਦੇ ਸਿੱਖਿਆਂ ਮਾਹਿਰਾਂ ਦੇ 33 ਪੇਪਰ ਪੇਸ਼ ਕੀਤੇ ਗਏ ਹਨ| ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਅਨੁਸਾਰ ਪਿਛਲੇ  ਦੋ ਸਾਲਾਂ ਵਿਚ ਹੁਣ ਤੱਕ 70 ਪੇਪਰ ਪੇਸ਼ ਕੀਤੇ ਗਏ ਸਨ, ਜਦ ਕਿ ਇਸ ਸਾਲ 33 ਪੇਪਰ ਛਾਪੇ ਗਏ| ਇਸ ਵਾਰ ਮੈਨੇਜਮੈਂਟ ਸਿੱਖਿਆਂ ਦੇ ਲਗਭਗ ਹਰ ਵਿਦਿਆਰਥੀ   ਲਈ ਮਾਰਕੀਟਿੰਗ, ਫਾਈਨਾਂਸ, ਰਿਟੇਲ ਮੈਨੇਜਮੈਂਟ, ਹੋਟਲ ਸਨਅਤ, ਈ ਬਿਜ਼ਨੈੱਸ,  ਮਹਿਲਾ ਸ਼ਕਤੀਕਰਨ ਐਸਿਟ ਐਲੋਕੇਸ਼ਨ, ਸਟਾਕ ਦੀ ਜਾਣਕਾਰੀ, ਬੈਂਕਿੰਗ ਦੇ  ਖੇਤਰ ਨਾਲ ਜਾਣਕਾਰੀ, ਗਰੀਨ ਐਸੋਸੇਸ਼ਨ,ਸੋਸ਼ਲ ਮੀਡੀਆ ਦਾ ਸਮਾਜ ਤੇ ਅਸਰ ਅਤੇ ਟੂਰਇੰਜ਼ਮ ਸਮੇਤ ਕਈ ਅਹਿਮ ਵਿਸ਼ੇ ਚੁਣੇ ਗਏ ਹਨ|
ਇਸ ਮੌਕੇ ਤੇ ਇਸ ਜਰਨਲ ਨੂੰ ਰੀਲੀਜ਼ ਕਰਦੇ ਹੋਏ ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਸ਼ਵੀਕਰਨ ਅਤੇ ਅੰਤਰ ਰਾਸ਼ਟਰੀ ਵੱਧ ਰਹੇ ਮੁਕਾਬਲੇ ਸਦਕਾ ਵਧੀਆਂ ਪੱਧਰ ਦੀ ਖੋਜ ਅਤੇ ਵਿਸ਼ਵ ਪੱਧਰ ਤੇ ਆ ਰਹੇ ਬਦਲਾਵਾਂ ਦੀ ਜਾਣਕਾਰੀ ਹੋਣਾ ਇਕ ਵਿਦਿਆਰਥੀ ਦੇ ਨਾਲ ਨਾਲ ਹਰ ਅਧਿਆਪਕ ਲਈ ਵੀ ਬਹੁਤ ਜ਼ਰੂਰੀ ਹੈ|

Leave a Reply

Your email address will not be published. Required fields are marked *