ਸੀ ਜੀ ਸੀ ਝੰਜੇੜੀ ਦੀ ਰਿਆ ਸ਼ਰਮਾ ਨੂੰ ਬੈਸਟ ਐਨ ਸੀ ਸੀ ਕੈਡੇਟ ਚੁਣਿਆ ਗਿਆ

ਐਸ.ਏ.ਐਸ.ਨਗਰ, 21 ਜਨਵਰੀ (ਸ.ਬ.)  ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਝੰਜੇੜੀ ਦੇ ਐਨ ਸੀ ਸੀ ਕੈਡਟ ਰਿਆ ਸ਼ਰਮਾ ਨੂੰ ਬੈੱਸਟ ਐਨ ਸੀ ਸੀ ਕੈਡਟ ਵਜੋਂ ਚੁਣਦੇ ਹੋਏ ਪੰਜਾਬ,ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਰਾਜਾਂ ਦੇ ਐਨ ਸੀ ਸੀ ਕੈਡਿਟਸ ਦੀ ਦਿੱਲੀ ਵਿਚ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਵਿਚ ਅਗਵਾਈ ਕਰਨ ਦਾ ਮੌਕਾ ਦਿਤਾ ਜਾ ਰਿਹਾ ਹੈ| ਇਸ ਦੇ ਨਾਲ ਹੀ ਝੰਜੇੜੀ ਕਾਲਜ ਦੇ ਕੁੱਝ ਹੋਰ ਕੈਡਿਟਸ ਦੀ ਵੀ ਗਣਤੰਤਰ ਦਿਵਸ ਦੀ ਪਰੇਡ ਵਿਚ ਚੋਣ ਹੋਈ ਹੈ| ਜ਼ਿਕਰਯੋਗ ਹੈ ਭਾਰਤ ਭਰ ਤੋਂ 2070 ਐਨ ਸੀ ਸੀ ਕੈਡਿਟਸ ਦੀ ਇਸ ਕੈਂਪ ਵਿਚ ਚੋਣ ਹੋਈ ਸੀ ਜਿਨ੍ਹਾਂ ਵਿਚੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਇਸ ਪਰੇਡ ਲਈ ਚੁਣਿਆ ਗਿਆ|
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਰਿਆ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ|

Leave a Reply

Your email address will not be published. Required fields are marked *