ਸੀ ਜੀ ਸੀ ਝੰਜੇੜੀ ਦੇ ਬੈਂਡਮਿਟਨ ਦੇ ਲੜਕੇ ਲੜਕੀਆਂ ਦੀ ਟੀਮ ਨੇ ਇੰਟਰ ਕਾਲਜ ਵਿੱਚ ਹਾਸਿਲ ਕੀਤੀ ਦੂਜੀ ਪੁਜ਼ੀਸ਼ਨ

ਐਸ ਏ ਐਸ ਨਗਰ, 20 ਸਤੰਬਰ (ਸ.ਬ.) ਚੰਡੀਗੜ੍ਹ ਗਰੁੱਪ ਆਫ ਕਾਲਜਿਜ ਦੇ ਝੰਜੇੜੀ ਕਾਲਜ ਦੇ ਬੈਡਮਿੰਟਨ ਦੀ ਲੜਕਿਆਂ ਅਤੇ ਲੜਕੀਆਂ ਦੀ ਟੀਮ ਵਲੋਂ ਆਈ ਕੇ ਜੀ ਪੰਜਾਬ ਟੈਕਨੀਕਲ ਯੂਨੀਰਵਸਿਟੀ ਦੇ ਇੰਟਰ ਕਾਲਜ ਬੈਡਮਿੰਟਨ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ| ਦੋਹਾਂ ਵਰਗਾਂ ਵਿੱਚ ਝੰਜੇੜੀ ਕਾਲਜ ਦੀ ਟੀਮ ਨੇ ਦੂਜੀ-ਪੁਜ਼ੀਸ਼ਨ ਹਾਸਿਲ ਕਰਦੇ ਹੋਏ ਸਿਲਵਰ ਮੈਡਲ ਜਿੱਤੇ ਹਨ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਕਾਲਜਾਂ ਤੋਂ 19 ਲੜਕਿਆਂ ਅਤੇ 9 ਲੜਕੀਆਂ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਇਕ ਦੂਸਰੇ ਨੂੰ ਕਰੜੀ ਟੱਕਰ ਦਿੱਤੀ| ਇਸ ਦੌਰਾਨ ਹੋਏ ਮੁਕਾਬਲਿਆਂ ਵਿਚ ਸੀ ਜੀ ਸੀ ਦੀ ਲੜਕੀਆਂ ਟੀਮ ਨੇ ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਟਾਣੀ ਕਲਾਂ ਨੂੰ 2-0 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ| ਇਸ ਉਪਰੰਤ ਸੀ ਜੀ ਸੀ ਦੀ ਸ਼ੀਕਸ਼ਾ ਸ਼ਰਮਾ ਅਤੇ ਅਭੀਮਾ ਸ਼ਰਮਾਂ ਨੂੰ ਆਈ ਕੇ ਜੀ ਪੀ ਟੀ ਯੂ ਬੈਡਮਿੰਟਨ ਟੀਮ ਵਿਚ ਚੁਣਿਆ ਗਿਆ ਹੈ ਜੋ ਕਿ ਹੁਣ ਯੂਨੀਵਰਸਿਟੀ ਦੀ ਟੀਮ ਵਲੋਂ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਲਈ ਖੇਡਣਗੀਆਂ|
ਉਹਨਾਂ ਦੱਸਿਆ ਕਿ ਇਸੇ ਟੂਰਨਾਮੈਂਟ ਵਿਚ ਝੰਜੇੜੀ ਕਾਲਜ ਦੀ ਲੜਕਿਆਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੀ ਜੀ ਆਈ ਈ ਟੀ ਸੰਗਰੂਰ ਨੂੰ 2-0 ਨਾਲ, ਬੀ ਸੀ ਈ ਟੀ ਗੁਰਦਾਸਪੁਰ ਨੂੰ 2-1 ਨਾਲ, ਡੀ ਏ ਵੀ ਆਈ ਟੀ ਟੀ ਜਲੰਧਰ ਨੂੰ 4-1 ਨਾਲ ਅਤੇ ਸੀ ਜੀ ਸੀ ਲਾਂਡਰਾਂ ਨੂੰ 3-0 ਨਾਲ ਹਰਾ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ| ਕਾਲਜ ਦੇ ਖਿਡਾਰੀਆਂ ਪਿਊਸ਼ ਅਤੇ ਰਾਹੁਲ ਰਾਗਵਾਹ ਨੂੰ ਵੀ ਪੀ ਟੀ ਯੂ ਬੈਡਮਿੰਟਨ ਟੀਮ ਵਿਚ ਸ਼ਾਮਿਲ ਕਰਦੇ ਹੋਏ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਲਈ ਚੁਣਿਆ ਗਿਆ ਹੈ|
ਸੀ ਜੀ ਸੀ ਗਰੁੱਪ ਦੇ ਪ੍ਰੈਜੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀ ਪੱਧਰ ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪ੍ਰਬੰਧਕਾਂ ਵਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ|
ਇਸ ਦੌਰਾਨ ਗਰੁੱਪ ਦੇ ਡਾਇਰੈਕਟਰ ਡਾ. ਜੀ ਡੀ ਬਾਂਸਲ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਹੁਣ ਤੱਕ ਸੀ ਜੀ ਸੀ ਗਰੁੱਪ ਦੇ ਖਿਡਾਰੀਆਂ ਨੇ ਇੰਟਰ ਕਾਲਜ ਅਤੇ ਇੰਟਰ ਯੂਨੀਵਰਸਿਟੀ ਟੂਰਨਾਮੈਂਟਾਂ ਵਿਚ 5 ਟ੍ਰਾਫੀਆਂ ਅਤੇ 50 ਮੈਡਲ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ|

Leave a Reply

Your email address will not be published. Required fields are marked *