ਸੀ ਜੀ ਸੀ ਝੰਜੇੜੀ ਦੇ ਵਿਦਿਆਰਥੀ ਦਾ ਪੀ ਟੀ ਯੂ ਇਮਤਿਹਾਨਾਂ ਵਿਚ 9 ਟਾਪਰਾਂ ਸਮੇਤ 122 ਮੈਰਿਟ ਪੁਜ਼ੀਸ਼ਨਾਂ ਤੇ ਕਬਜ਼ਾ

ਸੀ ਜੀ ਸੀ ਝੰਜੇੜੀ ਦੇ ਵਿਦਿਆਰਥੀ ਦਾ ਪੀ ਟੀ ਯੂ ਇਮਤਿਹਾਨਾਂ ਵਿਚ 9 ਟਾਪਰਾਂ ਸਮੇਤ 122 ਮੈਰਿਟ ਪੁਜ਼ੀਸ਼ਨਾਂ ਤੇ ਕਬਜ਼ਾ
ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲਣਗੇ ਲੈਪਟਾਪ : ਪ੍ਰੈਜ਼ੀਡੈਂਟ ਧਾਲੀਵਾਲ
ਐਸ.ਏ.ਐਸ ਨਗਰ, 24 ਮਈ (ਸ.ਬ.) ਚੰਡੀਗੜ੍ਹ ਗਰੁੱਪ ਆਫ ਕਾਲਜ ਝੰਜੇੜੀ ਦੇ ਵਿਦਿਆਰਥੀਆਂ ਨੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਇਮਤਿਹਾਨਾਂ ਵਿੱਚ ਸ਼ਾਨਦਾਰ ਕਾਰਗੁਜਰੀ ਵਿਖਾਉਂਦਿਆਂ ਨਾ ਸਿਰਫ ਪਹਿਲੀਆਂ 9 ਟਾਪ ਪੁਜ਼ੀਸ਼ਨਾਂ ਤੇ ਕਬਜ਼ਾ ਕੀਤਾ ਹੈ ਬਲਕਿ 113 ਪੁਜ਼ੀਸ਼ਨਾਂ ਵਿਚ ਟਾਪ 10 ਵਿਚ ਰਹਿ ਕੇ ਮੈਰਿਟ ਤੇ ਕਬਜ਼ਾ ਕੀਤਾ ਹੈ|
ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਨੇ ਦੱਸਿਆਂ ਕਿ ਇਨ੍ਹਾਂ 113 ਮੈਰਿਟ ਪੁਜ਼ੀਸ਼ਨਾਂ ਵਿਚ ਬੀ ਟੈਕ ਕੰਪਿਊਟਰ ਸਾਇੰਸ ਵਿਭਾਗ ਦੇ 30 ਵਿਦਿਆਰਥੀ ਜਿਨ੍ਹਾਂ ਵਿਚ ਤਿੰਨ ਵਿਦਿਆਰਥੀ ਦੂਜੇ ਸਮੈਸਟਰ, 20 ਵਿਦਿਆਰਥੀ ਚੌਥਾ ਸਮੈਸਟਰ, ਸੱਤ ਵਿਦਿਆਰਥੀ ਛੇਵੇਂ ਸਮੈਸਟਰ ਤੋਂ ਹਨ| ਇਸ ਦੇ ਇਲਾਵਾ ਬੀ ਟੈਕ ਸਿਵਲ ਵਿਭਾਗ ਦੇ ਨੌਂ ਵਿਦਿਆਰਥੀ, ਮਕੈਨੀਕਲ ਵਿਭਾਗ ਦੇ ਦੋ ਵਿਦਿਆਰਥੀ, ਇਲੈਕਟ੍ਰੋਨਿਕ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਦੋ ਵਿਦਿਆਰਥੀ, ਐਮ ਬੀ ਏ ਵਿਭਾਗ ਦੇ 15 ਵਿਦਿਆਰਥੀ ਜਿਨ੍ਹਾਂ ਵਿਚ 13 ਵਿਦਿਆਰਥੀ ਚੌਥਾ ਸਮੈਸਟਰ ਅਤੇ ਦੋ ਵਿਦਿਆਰਥੀ ਦੂਜੇ ਸਮੈਸਟਰ ਦੇ ਸ਼ਾਮਿਲ ਹਨ| ਜਦੋਂਕਿ ਬੀ ਕਾਮ ਵਿਭਾਗ ਦੇ 11 ਵਿਦਿਆਰਥੀ, ਫ਼ੈਸ਼ਨ ਵਿਭਾਗ ਦੇ 34 ਵਿਦਿਆਰਥੀ, ਖੇਤੀਬਾੜੀ ਵਿਭਾਗ ਦੇ 15 ਵਿਦਿਆਰਥੀ, ਬੀ ਬੀ ਏ ਵਿਭਾਗ ਦੇ ਦੋ ਵਿਦਿਆਰਥੀ ਅਤੇ ਬੀ ਸੀ ਏ ਵਿਭਾਗ ਦੇ ਦੋ ਵਿਦਿਆਰਥੀ ਸ਼ਾਮਿਲ ਹਨ|
ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ, ਐਕਸਟਰਾ ਕਲਾਸਾਂ, ਵਿਦਿਆਰਥੀ ਦੀ ਜ਼ਰੂਰਤ ਅਤੇ ਮੰਗ ਅਨੁਸਾਰ ਸਪੈਸ਼ਲ ਕਲਾਸਾਂ ਹੀ ਵਿਦਿਆਰਥੀਆਂ ਦੀ ਇਸ ਉਪਲਬਧੀ ਦਾ ਮੁੱਖ ਸ੍ਰੋਤ ਹਨ| ਉਨ੍ਹਾਂ ਘੋਸ਼ਣਾ ਕਰਦੇ ਹੋਏ ਕਿਹਾ ਕਿ ਮੈਰਿਟ ਵਿਚ ਪਹਿਲੀਆਂ ਪੁਜ਼ੀਸ਼ਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਲੈਪਟਾਪ ਦਿਤੇ ਜਾਣਗੇ ਜਦ ਕਿ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਇਨਾਮ ਦਿਤੇ ਜਾਣਗੇ|

Leave a Reply

Your email address will not be published. Required fields are marked *