ਸੀ ਜੀ ਸੀ ਝੰਜੇੜੀ ਦੇ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਪ੍ਰਦੂਸ਼ਣ ਰੋਕਣ ਲਈ ਕੀਤੀ ਅਪੀਲ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕਾਲਜ ਦੇ ਐਨ ਸੀ ਸੀ ਵਿੰਗ ਵੱਲੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪ੍ਰਦੂਸ਼ਣ ਰੋਕਣ ਲਈ ਪ੍ਰਦੂਸ਼ਣ ਮੁਕਤ ਡਰਾਈਵ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਕੈਂਪਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ| ਇਸ ਦੇ ਨਾਲ ਹੀ ਕੈਂਪਸ ਵਿਚ ਹਾਜ਼ਰ ਸਭ ਵਿਦਿਆਰਥੀਆਂ ਅਤੇ ਆਪਣੇ ਅਧਿਆਪਕਾਂ ਨੂੰ ਵੀ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਅੱਗੇ ਆਉਣ ਦੀ ਅਪੀਲ ਕਰਦੇ ਹੋਏ ਹਾਰਨ ਦੀ ਘੱਟੋ-ਘੱਟ ਵਰਤੋਂ ਲਈ ਵੀ ਅਪੀਲ ਕੀਤੀ ਗਈ| ਐਨ ਸੀ ਸੀ ਕੈਡਿਟਸ ਨੇ ਕੈਂਪਸ ਨੂੰ ਨੋ ਹਾਰਨ ਜੋਨ ਐਲਾਨਦੇ ਹੋਏ ਸਭ ਗੱਡੀਆਂ ਉੱਪਰ ਨੋ ਹਾਰਨ ਦੇ ਸਟੀਕਰ ਵੀ ਲਗਾਏ| ਇਸ ਮੌਕੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਦੀ ਅਗਵਾਈ ਵਿਚ ਬੂਟੇ ਵੀ ਲਗਾਏ|
ਇਸ ਮੌਕੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਐਨ ਸੀ ਸੀ ਦੇ ਕੈਡਟਿਸ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਪਾਏ ਯੋਗਦਾਨ ਲਈ ਸਮੂਹ ਵਿਦਿਆਰਥੀਆਂ ਨੂੰ ਪ੍ਰੇਰਨਾ ਬਣਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਦੇਂ ਹੋਏ ਆਪਣੇ ਆਸ ਪਾਸ ਦੇ ਵਾਤਾਵਰਨ ਨੂੰ ਹਰਾ-ਭਰਾ ਰੱਖਣ ਦੀ ਅਪੀਲ ਕੀਤੀ|

Leave a Reply

Your email address will not be published. Required fields are marked *