ਸੀ ਜੀ ਸੀ ਝੰਜੇੜੀ ਨੂੰ ਵਧੀਆ ਵਿੱਦਿਅਕ ਅਦਾਰੇ ਦਾ ਐਵਾਰਡ ਹਾਸਿਲ ਹੋਇਆ  

ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਨੂੰ  ਪੰਜਾਬ ਦੇ  ਉਚ ਵਿਦਿਆ ਦੇਣ ਲਈ ਬਿਹਤਰੀਨ ਵਿੱਦਿਅਕ ਅਦਾਰੇ ਦਾ ਮਾਣ ਹਾਸਿਲ ਹੋਇਆ ਹੈ| ਝੰਜੇੜੀ ਕਾਲਜ ਨੂੰ ਇਹ ਮਾਣ ਮਸ਼ਹੂਰ ਬਾਲੀਵੁੱਡ ਸ਼ਿਲਪਾ ਸ਼ੈਟੀ   ਵੱਲੋਂ ਇਕ ਵਕਾਰੀ ਐਵਾਰਡ ਦੇ ਰੂਪ ਵਿਚ ਭੇਟ ਕੀਤਾ ਗਿਆ| ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਬਰਾਂਡ ਆਈਕਾਨ ਵੱਲੋਂ ਗੋਆ ਦੇ ਹੋਟਲ ਹੌਲੀਡੇ ਇਨ ਵਿਚ ਰੱਖੇ ਕੌਮੀ ਪੱਧਰ ਦੇ ਸਮਾਗਮ ਵਿਚ ਇਹ ਐਵਾਰਡ ਸੀ ਜੀ ਸੀ ਝੰਜੇੜੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਵੱਲੋਂ ਹਾਸਿਲ ਕੀਤਾ ਗਿਆ|
ਸੀ ਜੀ ਸੀ ਝੰਜੇੜੀ ਕਾਲਜ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਥਾਪਨਾ ਦੇ ਪਹਿਲੇ ਸਾਲ ਤੋਂ ਹੀ ਝੰਜੇੜੀ ਕਾਲਜ ਦਾ ਮੁੱਖ ਟੀਚਾ ਪੜਾਈ ਦੇ ਨਾਲ ਨਾਲ ਆਪਣੇ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਕਰਨਾ ਰਿਹਾ ਹੈ| ਇਸ ਟੀਚੇ ਨੂੰ ਹਾਸਿਲ ਕਰਨ ਲਈ ਜਿੱਥੇ ਦੇਸ਼ ਭਰ ਵਿਚੋਂ ਬਿਹਤਰੀਨ ਅਧਿਆਪਕ ਚੁਣ ਕੇ ਲਿਆਂਦੇ ਗਏ ਉੱਥੇ ਹੀ ਕੈਂਪਸ ਵਿਚ ਵਿਦਿਆਰਥੀਆਂ ਨੂੰ ਹਰ ਸਹੂਲਤ ਮੁਹਈਆ ਕਰਵਾਈ ਗਈ|

Leave a Reply

Your email address will not be published. Required fields are marked *