ਸੀ ਜੀ ਸੀ ਝੰਜੇੜੀ ਵਿੱਚ ਫੈਸ਼ਨਇਸਟਾ-16 ਇੰਟਰ ਸਕੂਲ ਮੁਕਾਬਲਿਆਂ ਦਾ ਦਾ ਆਯੋਜਨ ਦੂਨ ਸਕੂਲ ਪੰਚਕੂਲਾ ਰਿਹਾ ਓਵਰਆਲ ਜੇਤੂ

ਐਸ ਏ ਐਸ ਨਗਰ, 8 ਦਸੰਬਰ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵੱਲੋਂ ਫੈਸ਼ਨਇਸਟਾ-16 ਨਾਮਕ ਫ਼ੈਸ਼ਨ ਡਿਜ਼ਾਈਨ ਅਤੇ ਫ਼ੈਸ਼ਨ ਟੈਕਨੌਲੋਜੀ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ| ਇਨ੍ਹਾਂ ਮੁਕਾਬਲਿਆਂ ਵਿਚ ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਪਟਿਆਲਾ, ਬਨੂੜ, ਡੇਰਾਬਸੀ, ਲਾਲੜੂ, ਰਾਜਪੁਰਾ ਦੇ 16 ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ| ਫ਼ੈਸ਼ਨ ਨਾਲ ਜੁੜੇ ਇਨ੍ਹਾਂ ਮੁਕਾਬਲਿਆਂ ਦਾ ਥੀਮ ਆਉਣ ਵਾਲੇ ਕਲ ਦਾ ਫ਼ੈਸ਼ਨ ਰੱਖਿਆ ਗਿਆ ਜਦ ਕਿ ਇਸ ਨੂੰ ਪੁਰਾਤਨ, ਪੱਛਮੀ ਅਤੇ ਆਧੁਨਿਕ ਤਿੰਨ ਕੈਟਾਗਰੀਆਂ ਵਿਚ ਵੰਡਿਆ ਗਿਆ| ਇਸ ਦੌਰਾਨ ਫ਼ੈਸ਼ਨ ਡਿਜ਼ਾਈਨ ਅਤੇ ਟੈਕਨੌਲੋਜੀ ਦੇ ਸੁਮੇਲ ਦਾ ਸਕੈਚਾਂ ਰਾਹੀਂ ਬਿਹਤਰੀਨ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹੋਏ ਖ਼ੂਬਸੂਰਤ ਡਿਜ਼ਾਈਨਾਂ ਦੀ        ਪੇਸ਼ਕਾਰੀ ਦਿਤੀ| ਇਸ ਮੌਕੇ ਤੇ ਲੈਕਮੇ ਫ਼ੈਸ਼ਨ ਵੀਕ ਦੇ ਅਨੂੰਪ੍ਰੀਤ ਸਿੱਧੂ ਚੀਫ਼ ਜੱਜ ਸਨ|ਅਨੂੰਪ੍ਰੀਤ ਸਿੱਧੂ ਵੀ ਵਿਦਿਆਰਥੀਆਂ ਦੇ ਬਣਾਏ ਡਿਜ਼ਾਈਨਾਂ ਤੋਂ ਖਾਸੀ ਪ੍ਰਭਾਵਿਤ ਨਜ਼ਰ ਆਈ| ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਕੈਰੀਅਰ ਨੇ ਨੁਕਤੇ ਸਮਝਾਉਂਦੇ ਹੋਏ ਆਪਣੀ ਕਲਾ ਵਿਚ ਹੋਰ ਨਿਖਾਰ ਲਿਆਉਣ ਲਈ ਪ੍ਰੇਰਿਤ ਕੀਤਾ|
ਇਨ੍ਹਾਂ ਮੁਕਾਬਲਿਆਂ ਵਿਚ ਦੱਖਣੀ ਫ਼ੈਸ਼ਨ ਦੀ ਕੈਟਾਗਰੀ ਵਿਚ ਬੀ ਐਨ ਖ਼ਾਲਸਾ ਕਾਲਜ ਪਟਿਆਲਾ ਦੀ ਚਰਨਜੀਤ ਕੌਰ, ਜੀ ਜੀ ਐਮ ਐੱਸ ਐੱਸ ਸੈਕਟਰ 18 ਦੀ ਮੁਸਕਾਨ ਸਹਿਗਲ ਅਤੇ ਜੈਸਮੀਨ ਰਾਵਤ ਜੇਤੂ ਰਹੀਆ| ਜਦ ਕਿ ਸਵਿਤਾ ਅਤੇ ਨੇਹਾ ਜੀ ਜੀ ਐਮ ਐੱਸ ਸੈਕਟਰ 8 ਅਤੇ ਬੀ ਐਨ ਖ਼ਾਲਸਾ ਕਾਲਜ ਪਟਿਆਲਾ ਦੀ ਜਸਪ੍ਰੀਤ ਕੌਰ ਮਾਡਰਨ ਕੈਟਾਗਰੀ ਵਿਚ ਜੇਤੂ ਰਹੀਆ| ਪੁਰਾਤਨ ਕੈਟਾਗਰੀ ਵਿਚ ਪੂਨਮ ਤੇ ਪੂਰਨੀਮਾ ਜੀ ਜੀ ਐਮ ਐੱਸ ਸੈਕਟਰ 8 ਚੰਡੀਗੜ੍ਹ ਅਤੇ ਦੂਨ ਇੰਟਰਨੈਸ਼ਨਲ ਪੰਚਕੂਲਾ ਜੇਤੂ ਰਹੀਆ| ਜਦ ਕਿ ਓਵਰਆਲ ਟਰਾਫ਼ੀ ਦੂਨ ਇੰਟਰਨੈਸ਼ਨਲ ਸਕੂਲ, ਪੰਚਕੂਲਾ ਨੇ ਹਾਸਿਲ ਕੀਤੀ|
ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਹਰ ਬੱਚੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਹੁੰਦੀ ਹੈ, ਬੱਸ ਜ਼ਰੂਰਤ ਹੁੰਦੀ ਹੈ ਉਸ ਪ੍ਰਤਿਭਾ ਨੂੰ ਪਹਿਚਾਨਣ ਦੀ| ਇਸ ਮੁਕਾਬਲੇ ਦੌਰਾਨ ਜਿੱਥੇ ਵਿਦਿਆਰਥੀਆਂ ਵਿਚਲਿਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਮੌਕਾ ਮਿਲਿਆ ਉੱਥੇ ਹੀ ਉਨ੍ਹਾਂ ਨੂੰ ਆਉਣ ਵਾਲੀ ਮੁਕਾਬਲੇ ਭਰੀ ਜ਼ਿੰਦਗੀ ਨੂੰ ਸਮਝਣ ਦਾ ਮੌਕਾ ਵੀ ਮਿਲਦਾ ਹੈ|

Leave a Reply

Your email address will not be published. Required fields are marked *