ਸੀ ਜੀ ਸੀ ਝੰਜੇੜ੍ਹੀ ਵਿਖੇ ਅਧਿਆਪਕ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ

ਐਸ ਏ ਐਸ ਨਗਰ, 5 ਸਤੰਬਰ (ਸ.ਬ.) ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵਿੱਚ ਅਧਿਆਪਕ ਦਿਵਸ ਮੌਕੇ ਸਾਲ ਭਰ ਵਧੀਆਂ ਕਾਰਗੁਜ਼ਾਰੀ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ|
ਅਧਿਆਪਕ ਦਿਵਸ ਮੌਕੇ ਜਿਨ੍ਹਾਂ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਵਿੱਚ ਵਿਨੋਦ ਢੱਲ, ਸੋਨੀਆ ਵਰਮਾ, ਸੁਖਮੀਤ ਬਰਾੜ, ਰਿਮਾਨਪਾਲ ਕੌਰ, ਸਲੋਨੀ ਤੁਲੀ, ਰਮਨਦੀਪ ਸੰਧੂ, ਡਾ. ਸਰਬਪ੍ਰੀਤ ਕੌਰ, ਸੋਨੀਆ ਭੁੱਖੜਾ, ਸੰਨ੍ਹੀ ਪੁਰੀ, ਅਮਰਿੰਦਰ ਸਿੰਘ ਸੰਧੂ, ਕਮਲਜੀਤ ਕੌਰ, ਨੈਂਸੀ, ਰਾਮਜੌਤ ਕੌਰ, ਰੁਪਿੰਦਰ ਕੌਰ, ਰਾਜੇਂਦਰ ਅਰੋੜਾ, ਹਰਪ੍ਰੀਤ ਕੌਰ, ਸੋਨਮ, ਪ੍ਰੀਤੀ, ਮਨਦੀਪ ਸਿੰਘ, ਮੋਨਿਕਾ , ਅੰਸੁਲ ਪਰਦੇਸੀ ਅਤੇ ਪ੍ਰੀ ਪਲੇਸਮੈਂਟ ਟਰੇਨਿੰਗ ਵਿਭਾਗ ਦੇ ਸਿਖਲਾਈ ਮੁਖੀ ਮਨੂ ਰਾਵਤ ਸ਼ਾਮਿਲ ਹਨ|
ਇਸ ਮੌਕੇ ਅਧਿਆਪਕਾਂ ਵੱਲੋਂ ਸਟੇਜ ਤੇ ਆਪਣੀ ਗਾਇਕੀ, ਡਾਂਸ, ਮਿਮਿਕਰੀ ਸਮੇਤ ਕਈ ਰੰਗਾਂ ਰੰਗ ਪੇਸ਼ਕਾਰੀਆਂ ਕਰਦੇ ਹੋਏ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕੀਤਾ| ਇਸ ਦੇ ਨਾਲ ਹੀ ਕਰਵਾਇਆ ਗਿਆ ਇਕ ਫ਼ੈਸ਼ਨ ਸ਼ੋ ਸਭ ਦੇ ਖਿੱਚ ਦਾ ਕੇਂਦਰ ਰਿਹਾ| ਜਿਸ ਵਿਚ ਵੱਖ ਵੱਖ ਪੜਾਵਾਂ ਤੋਂ ਬਾਅਦ ਅਧਿਆਪਕ ਹਰਵਿੰਦਰ ਸਿੰਘ ਅਤੇ ਅਧਿਆਪਕਾਂ ਸੋਨਮ ਨੂੰ ਮਿਸਟਰ ਸੀ ਜੀ ਸੀ ਅਤੇ ਮਿਸ ਸੀ ਜੀ ਸੀ ਚੁਣਿਆ ਗਿਆ|

Leave a Reply

Your email address will not be published. Required fields are marked *