ਸੀ ਪਾਈਟ ਸੈਂਟਰ ਦੇ ਮੁਲਾਜਮਾਂ ਦੀ ਸੇਵਾਨਵਿਰਤੀ 58 ਸਾਲ ਕਰਨ ਦੀ ਮੰਗ


ਚੰਡੀਗੜ੍ਹ,9 ਅਕਤੂਬਰ (ਭਗਵੰਤ ਸਿੰਘ ਬੇਦੀ) ਸੀ ਪਾਈਟ ਵੈਲਫੇਅਰ ਯੂਨੀਅਨ, ਚੰਡੀਗੜ੍ਹ ਅਤੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਅਤੇ ਯੂ ਟੀ ਇੰਪਲਾਈਜ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਸਕੱਤਰ ਅਤੇ ਵਿੱਤ ਤੇ ਯੋਜਨਾ ਮੰਤਰੀ ਪੰਜਾਬ  ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ   ਸੀ ਪਾਈਟ (ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਈਮਂੈਟ ਆਫ ਪੰਜਾਬ ਯੂਥ) ਵਿਚ ਮੁਲਾਜਮਾਂ ਦੀ             ਸੇਵਾ ਨਵਿਰਤੀ 58 ਸਾਲ ਕੀਤੀ ਜਾਵੇ| 
ਉਹਨਾਂ ਲਿਖਿਆ ਹੈ ਕਿ ਸੀ ਪਾਈਟ ਸੈਂਟਰ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਸਾਲ 1990 ਤੋਂ ਪੰਜਾਬ ਦੇ ਨੌਜਵਾਨਾਂ ਨੂੰ ਫੌਜ, ਨੀਮ ਫੌਜ, ਸਵੈ ਰੁਜਗਾਰ ਸਬੰਧੀ ਹਜਾਰਾਂ         ਬੇਰੁਜਗਾਰ ਨੌਜਵਾਨਾਂ  ਨੂੰ ਰੁਜਗਾਰ ਦੇ ਯੋਗ ਬਣਾ ਰਿਹਾ ਹੈ, ਉਥੇ ਦੇਸ਼ ਦੀ ਸੁਰਖਿਆ ਵਿਚ ਆਪਣਾਂ ਅਹਿਮ ਯੋਗਦਾਨ ਪਾ ਰਿਹਾ ਹੈ| ਉਹਨਾਂ ਲਿਖਿਆ ਹੈ ਕਿ ਇਸ ਵਿਭਾਗ ਵਿਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੇਵਾ ਨਵਿਰਤੀ 62 ਸਾਲ ਹੈ ਜੋ ਕਿ ਗਲਤਾ ਹੈ| ਕਈ ਅਧਿਕਾਰੀ ਸਰਕਾਰੇ ਦਰਬਾਰੇ ਪਹੁੰਚ ਕਰਕੇ ਆਪਣੀ ਸੇਵਾ ਨਵਿਰਤੀ 62 ਤੋਂ 63 ਸਾਲ ਜਾਂ 64 ਸਾਲ ਕਰਵਾ ਲੈਂਦੇ ਹਨ| 
ਉਹਨਾਂ ਲਿਖਿਆ ਹੈ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੇਵਾਨਵਿਰਤੀ  58 ਸਾਲ ਕਰਨ ਨਾਂਲ ਸਰਕਾਰੀ ਖਜਾਨੇ ਦੀ ਲੱਖਾਂ ਰੁਪਏ ਦੀ ਬੱਚਤ ਹੋਵੇਗੀ  ਉਥੇ ਨਵੇਂ ਰੁਜਗਾਰ ਦੀ ਉਡੀਕ ਕਰਦੇ ਲੋੜਵੰਦਾਂ ਨੂੰ ਰੁਜਗਾਰ ਮਿਲੇਗਾ|

Leave a Reply

Your email address will not be published. Required fields are marked *