ਸੀ ਬੀ ਆਈ ਦੇ ਮਾਮਲੇ ਦੀਆਂ ਜੜ੍ਹਾਂ ਤੱਕ ਇਲਾਜ ਕਰਨ ਦੀ ਲੋੜ

ਸੁਪਰੀਮ ਕੋਰਟ ਨੇ ਆਲੋਕ ਵਰਮਾ ਨੂੰ ਸੀਬੀਆਈ ਦੇ ਨਿਦੇਸ਼ਕ ਅਹੁਦੇ ਤੇ ਬਹਾਲ ਕੀਤਾ ਤਾਂ ਅਜਿਹਾ ਲੱਗਿਆ ਮੰਨ ਲਓ ਘੜੀ ਦੀ ਸੂਈ 180 ਡਿਗਰੀ ਵਿੱਚ ਘੁੰਮ ਗਈ ਹੈ| ਫੈਸਲੇ ਦੇ ਤੀਜੇ ਦਿਨ ਹੀ ਜਿਸ ਤਰ੍ਹਾਂ ਉਨ੍ਹਾਂ ਨੂੰ ਸੀਬੀਆਈ ਦਫਤਰ ਤੋਂ ਬਾਹਰ ਹੋਣਾ ਪਿਆ ਉਹ ਭਾਵੇਂ ਕੁੱਝ ਲੋਕਾਂ ਲਈ ਹੈਰਾਨੀਜਨਕ ਹੋਵੇ, ਪਰ ਇਹ ਅਸ਼ੰਭਾਵ ਨਹੀਂ ਸੀ| ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਤੇ ਨਹੀਂ ਕਿਹਾ ਸੀ ਕਿ ਵਰਮਾ ਨੂੰ ਉਨ੍ਹਾਂ ਦੇ ਪੂਰਨ ਕਾਰਜਕਾਲ ਲਈ ਅਧਿਕਾਰ ਸਮੇਤ ਬਹਾਲ ਕੀਤਾ ਜਾਂਦਾ ਹੈ| ਉਸਨੇ ਸਿਰਫ ਇਹ ਕਿਹਾ ਸੀ ਕਿ ਹਟਾਉਣ ਜਾਂ ਬਹਾਲ ਕਰਨ ਦਾ ਫ਼ੈਸਲਾ ਨਿਰਧਾਰਿਤ ਪ੍ਰਕ੍ਰਿਆ ਦੇ ਤਹਿਤ ਹੋਣਾ ਚਾਹੀਦਾ ਹੈ| ਇਹ ਭੂਮਿਕਾ ਉਚ ਅਧਿਕਾਰ ਕਮੇਟੀ ਦੀ ਹੈ| ਅਦਾਲਤ ਨੇ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਕਮੇਟੀ ਹਫ਼ਤੇ ਦੇ ਅੰਦਰ ਉਨ੍ਹਾਂ ਉੱਤੇ ਫੈਸਲਾ ਕਰੇ ਅਤੇ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਉਹ ਸਿਰਫ ਰੂਟੀਨ ਕੰਮ ਹੀ ਕਰਨਗੇ| ਚੋਣ ਕਮੇਟੀ ਵਿੱਚ ਪ੍ਰਧਾਨ ਮੰਤਰੀ, ਮੁੱਖ ਜੱਜ ਅਤੇ ਵਿਰੋਧੀ ਧਿਰ ਦੇ ਨੇਤਾ ਹੁੰਦੇ ਹਨ| ਮੁੱਖ ਜੱਜ ਨੇ ਖੁਦ ਨੂੰ ਇਸ ਤੋਂ ਵੱਖ ਇਹ ਕਹਿੰਦੇ ਹੋਏ ਰੱਖਿਆ ਕਿ ਅਸੀਂ ਹੀ ਮਾਮਲੇ ਦਾ ਫੈਸਲਾ ਦਿੱਤਾ ਹੈ ਅਤੇ ਆਪਣੇ ਵਲੋਂ ਉਨ੍ਹਾਂ ਨੇ ਜਸਟਿਸ ਏ ਸਿਕਰੀ ਨੂੰ ਭੇਜਿਆ| ਕਮੇਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਸ ਸਿਕਰੀ ਵਰਮਾ ਨੂੰ ਅਹੁਦੇ ਤੋਂ ਹਟਾਉਣ ਦੇ ਪੱਖ ਵਿੱਚ ਸਨ, ਜਦੋਂ ਕਿ ਵਿਰੋਧੀ ਧਿਰ ਦੇ ਸਭ ਤੋਂ ਵੱਡੇ ਦਲ ਦੇ ਪ੍ਰਤੀਨਿੱਧੀ ਦੇ ਰੂਪ ਵਿੱਚ ਮੱਲਕਾਰਜੁਨ ਖੜਗੇ ਉਨ੍ਹਾਂ ਨੂੰ ਨਿਦੇਸ਼ਕ ਬਣਾ ਕੇ ਰੱਖਣਾ ਚਾਹੁੰਦੇ ਸਨ| ਜਸਟਿਸ ਸਿਕਰੀ ਦਾ ਉਨ੍ਹਾਂ ਦੇ ਹਟਾਉਣ ਦੇ ਪੱਖ ਵਿੱਚ ਹੋਣਾ ਸਾਬਿਤ ਕਰਦਾ ਹੈ ਕਿ ਵਰਮਾ ਦੀ ਭੂਮਿਕਾ ਸ਼ੱਕੀ ਸੀ| ਕੇਂਦਰੀ ਚੌਕਸੀ ਕਮਿਸ਼ਨ ਦੀ ਰਿਪੋਰਟ ਫੈਸਲੇ ਦਾ ਆਧਾਰ ਬਣਿਆ ਹੈ, ਜਿਸ ਨੇ ਕਿਹਾ ਕਿ ਕਈ ਮਾਮਲਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਜ਼ਰੂਰੀ ਹੈ| ਦੇਸ਼ ਲਈ ਇਹ ਦੁਖਦ ਹਾਲਤ ਹੈ|ਸਾਡੀ ਸਿਖਰ ਏਜੰਸੀ ਦੇ ਸਰਵਉਚ ਅਧਿਕਾਰੀ ਦਾ ਸ਼ੱਕ ਦੇ ਕਾਰਨ ਅਹੁਦੇ ਤੋਂ ਜਾਣਾ ਕਿਸੇ ਇੱਕ ਵਿਅਕਤੀ ਦੇ ਹਟਾਉਣ ਦਾ ਮਾਮਲਾ ਨਹੀਂ ਹੈ| ਇਹ ਸਮੁੱਚੀ ਏਜੰਸੀ ਦੇ ਚਰਿੱਤਰ ਅਤੇ ਸੁਭਾਅ ਦੇ ਪ੍ਰਤੀ ਅਵਿਸ਼ਵਾਸ ਪੈਦਾ ਕਰਦਾ ਹੈ| ਨਿਦੇਸ਼ਕ ਅਤੇ ਵਿਸ਼ੇਸ਼ ਨਿਦੇਸ਼ਕ ਦੋਵੇਂ ਜਿਸ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਕਾਰਵਾਈ ਉੱਤੇ ਉਤਾਰੂ ਸਨ, ਉਹ ਏਜੰਸੀ ਦੇ ਡੂੰਘੇ ਰੋਗ ਨਾਲ ਗ੍ਰਸਤ ਹੋਣ ਦਾ ਹੀ ਲੱਛਣ ਸੀ| ਕਿਸੇ ਨੂੰ ਹਟਾਉਣ ਅਤੇ ਉਸਦੀ ਜਗ੍ਹਾ ਹੋਰ ਨੂੰ ਬਿਠਾਉਣ ਨਾਲ ਰੋਗ ਖਤਮ ਹੋ ਜਾਵੇਗਾ ਇਹ ਮੰਨਣਾ ਬੇਮਾਨੀ ਹੋਵੇਗਾ| ਇਹ ਪੂਰਾ ਮਾਮਲਾ ਸੀਬੀਆਈ ਦੀਆਂ ਜੜ੍ਹਾਂ ਤੱਕ ਇਲਾਜ ਦੀ ਮੰਗ ਕਰਦਾ ਹੈ| ਇਸਦੀ ਸ਼ੁਰੂਆਤ ਕਿੱਥੋ ਹੋਵੇ ਇਹ ਵੱਡਾ ਪ੍ਰਸ਼ਨ ਹੈ|
ਨਵੀਨ ਕੁਮਾਰ

Leave a Reply

Your email address will not be published. Required fields are marked *