ਸੀ. ਬੀ. ਆਈ ਨਿਰਦੇਸ਼ਕ ਆਲੋਕ ਵਰਮਾ ਨੇ 77 ਦਿਨਾਂ ਬਾਅਦ ਫਿਰ ਸੰਭਾਲਿਆ ਅਹੁਦਾ

ਨਵੀਂ ਦਿੱਲੀ, 9 ਜਨਵਰੀ (ਸ.ਬ.) ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਅੱਜ ਆਲੋਕ ਵਰਮਾ ਨੇ ਫਿਰ ਤੋਂ ਸੀ. ਬੀ. ਆਈ ਨਿਰਦੇਸ਼ਕ ਨੇ ਮੁੜ ਅਹੁਦਾ ਸੰਭਾਲਿਆ| ਛੁੱਟੀ ਤੇ ਭੇਜੇ ਜਾਣ ਦੇ ਵਿਵਾਦ ਦੇ 77 ਦਿਨਾਂ ਬਾਅਦ ਵਰਮਾ ਸਵੇਰੇ ਸੀ. ਬੀ. ਆਈ. ਦਫਤਰ ਪਹੁੰਚੇ ਅਤੇ ਆਪਣਾ ਅਹੁਦਾ ਸੰਭਾਲਿਆ ਪਰ ਸੁਪਰੀਮ ਕੋਰਟ ਦੇ ਫੈਸਲੇ ਤਹਿਤ ਵਰਮਾ ਸਿਲੈਕਟ ਕਮੇਟੀ ਦੇ ਫੈਸਲਿਆਂ ਤੱਕ ਬਤੌਰ ਨਿਰਦੇਸ਼ਕ ਕਿਸੇ ਵੀ ਤਰ੍ਹਾਂ ਦੇ ਕੋਈ ਨੀਤੀਗਤ ਫੈਸਲੇ ਨਹੀਂ ਲੈ ਸਕਣਗੇ|
ਸੀ. ਬੀ. ਆਈ ਮਾਹਿਰਾਂ ਮੁਤਾਬਕ ਐਫ. ਆਈ. ਆਰ. ਦਰਜ ਕਰਨਾ ਅਤੇ ਤਬਾਦਲਾ ਕਰਨਾਂ ਰੂਟੀਨ ਮਾਮਲਾ ਹੈ ਨਾ ਕਿ ਨੀਤੀਗਤ ਫੈਸਲਾ| ਬੀਤੇ ਦਿਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਝਟਕਾ ਦਿੰਦੇ ਹੋਏ ਵਰਮਾ ਨੂੰ ਛੁੱਟੀ ਤੇ ਭੇਜੇ ਜਾਣ ਦਾ ਨਿਰਦੇਸ਼ ਰੱਦ ਕਰਦੇ ਹੋਏ ਉਨ੍ਹਾਂ ਨੂੰ ਫਿਰ ਤੋਂ ਕੰਮ ਕਾਜ ਸੰਭਾਲਣ ਦਾ ਆਦੇਸ਼ ਦਿੱਤਾ ਸੀ|

Leave a Reply

Your email address will not be published. Required fields are marked *