ਸੀ.ਬੀ.ਆਈ. ਵੱਲੋਂ ਸਤਿੰਦਰ ਜੈਨ ਦੇ ਘਰ ਛਾਪਾ

ਨਵੀਂ ਦਿੱਲੀ, 19 ਜੂਨ (ਸ.ਬ.) ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਤੋਂ ਪੁੱਛ-ਗਿੱਛ ਤੋਂ ਬਾਅਦ  ਅੱਜ ਮੰਤਰੀ ਸਤਿੰਦਰ ਜੈਨ ਦੇ ਘਰ ਸੀ.ਬੀ.ਆਈ. ਪੁੱਜੀ ਹੈ| ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੇਦ ਕਰਨ) ਦੇ ਮਾਮਲੇ ਵਿੱਚ ਉਨ੍ਹਾਂ ਦੀ ਪਤਨੀ ਤੋਂ ਪੁੱਛ-ਗਿੱਛ ਕੀਤੀ| ‘ਆਪ’ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਾਜਿਸ਼ ਦੱਸਿਆ|  ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਇਕ ਅਧਿਕਾਰੀ ਨੇ ਦੱਸਿਆ ਇਕ ‘ਟਾਕ ਟੂ ਏ.ਕੇ.’ ਪ੍ਰੋਗਰਾਮ ਘੁਟਾਲੇ ਵਿੱਚ ਦਰਜ ਸ਼ਿਕਾਇਤ ਦੀ ਜਾਂਚ ਲਈ ਅਧਿਕਾਰੀਆਂ ਦਾ ਇਕ ਦਲ ਸਿਸੌਦੀਆ ਦੇ ਘਰ ਉਨ੍ਹਾਂ ਦਾ ਬਿਆਨ ਦਰਜ ਕਰਨ ਲਈ ਗਿਆ|
ਸੀ.ਬੀ.ਆਈ. ਨੇ ਇਸ ਨੂੰ  ਛਾਪੇਮਾਰੀ ਦੱਸੇ ਜਾਣ ਦਾ ਖੰਡਨ ਕਰਦਿਆਂ ਕਿਹਾ ਕਿ ਇਸ ਨੂੰ ਛਾਪੇਮਾਰੀ ਜਾਂ ਜਾਂਚ ਨਹੀਂ ਕਿਹਾ ਸਕਦਾ ਹੈ| ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਨ ਗੱਲਬਾਤ ਮੁਹਿੰਮ ਲਈ ਸੂਚਨਾ ਅਤੇ ਜਨਸੰਪਰਕ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਟਾਕ ਟੂ ਏ.ਕੇ.’ ਵਿੱਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਤੇ ਸੀ.ਬੀ.ਆਈ. ਨੇ ਇਹ ਕਾਰਵਾਈ ਕੀਤੀ|

Leave a Reply

Your email address will not be published. Required fields are marked *