ਸੀ ਬੀ ਐਸ ਈ ਦੇ ਸਕੂਲਾਂ ਦੇ ਚਾਰ ਰਾਜਾਂ ਦੇ ਕਬੱਡੀ ਮੁਕਾਬਲੇ ਸ਼ੁਰੂ

ਐਸ ਏ ਐਸ ਨਗਰ, 5 ਅਕਤੂਬਰ (ਸ.ਬ.) ਸੀ ਬੀ ਐਸ ਈ ਵੱਲੋਂ ਕਰਵਾਏ ਜਾ ਰਹੇ 18ਵੇਂ ਕਬੱਡੀ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਸੈਕਟਰ-92 ਵਿੱਚ ਸਥਿਤ ਗੁਰੂ ਨਾਨਕ ਫਾਉਂਡੇਸ਼ਨ ਸਕੂਲ ਵਿਖੇ ਕੀਤੀ ਗਈ| ਚਾਰ ਦਿਨ ਚੱਲਣ ਵਾਲੇ ਇਸ ਆਯੋਜਨ ਦਾ ਰਸਮੀ ਉਦਘਾਟਨ ਸਮਾਗਮ ਦੇ ਮੁੱਖ ਮਹਿਮਾਨ ਅਤੇ ਸੀ ਬੀ ਐਸ ਈ ਦੇ ਜਾਇੰਟ ਡਾਇਰੈਕਟਰ ਸ੍ਰੀ ਪੁਸ਼ਕਰ ਵੋਹਰਾ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ|
ਇਹਨਾਂ ਮੁਕਾਬਲਿਆਂ ਵਿੱਚ ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਹਿਮਾਚਲ ਦੇ 35 ਸਕੂਲਾਂ ਦੀਆਂ ਕਬੱਡੀ ਟੀਮਾਂ ਦੇ ਖਿਡਾਰੀ ਭਾਗ ਲੈ ਰਹੇ ਸਨ| ਉਦਘਾਟਨੀ ਸਮਾਗਮ ਦੌਰਾਨ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ| ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪੂਨਮ ਸ਼ਰਮਾ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *