ਸੀ ਬੀ ਐਸ ਈ ਵਲੋਂ ਦਸਵੀਂ ਦਾ ਪੇਪਰ ਮੁੜ ਨਾ ਕਰਵਾਉਣ ਦਾ ਫੈਸਲਾ

ਨਵੀਂ ਦਿੱਲੀ, 3 ਅਪ੍ਰੈਲ (ਸ.ਬ.) ਸੀ.ਬੀ.ਐਸ.ਈ ਦੇ 10ਵੀਂ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ| ਬੋਰਡ ਨੇ 10ਵੀਂ ਦੇ ਗਣਿਤ ਦੇ ਪੇਪਰ ਨੂੰ ਮੁੜ ਨਾ ਲੈਣ ਦਾ ਫੈਸਲਾ ਕੀਤਾ ਹੈ| ਪੇਪਰ ਲੀਕ ਮਾਮਲਾ ਸਾਹਮਣੇ ਆਉਣ ਦੇ ਬਾਅਦ ਬੋਰਡ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਇਸ ਪੇਪਰ ਨੂੰ ਮੁੜ ਲੈਣ ਬਾਰੇ ਵਿਚਾਰ ਕਰ ਰਹੇ ਹਾਂ| ਅਜਿਹੇ ਵਿੱਚ ਇਹ ਖਬਰ ਵਿਦਿਆਰਥੀਆਂ ਨੂੰ ਵੱਡੀ ਰਾਹਤ ਪਹੁੰਚਾਉਣ ਵਾਲੀ ਹੈ| ਬੋਰਡ ਦੇ ਇਕ ਸੂਤਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ|
ਪੇਪਰ ਦੀਆਂ ਕਾਪੀਆਂ ਦੇਖਣ ਦੇ ਬਾਅਦ ਇਸ ਸੰਬੰਧ ਵਿੱਚ ਫੈਸਲਾ ਲਿਆ ਗਿਆ ਹੈ| ਬੋਰਡ ਦਾ ਕਹਿਣਾ ਹੈ ਕਿ ਪੇਪਰ ਲੀਕ ਮਾਮਲੇ ਦਾ ਕਾਪੀਆਂ ਤੇ ਅਸਰ ਨਹੀਂ ਦਿੱਖ ਰਿਹਾ ਹੈ, ਅਜਿਹੇ ਵਿੱਚ ਮੁੜ ਪੇਪਰ ਲੈਣਾ ਠੀਕ ਨਹੀਂ ਹੋਵੇਗਾ| ਜਲਦੀ ਹੀ ਬੋਰਡ ਵੱਲੋਂ ਅਧਿਕਾਰਿਕ ਬਿਆਨ ਜਾਰੀ ਕੀਤਾ ਜਾ ਸਕਦਾ ਹੈ| 10ਵੀਂ ਗਣਿਤ ਦਾ ਪੇਪਰ 20 ਮਾਰਚ ਨੂੰ ਹੋਇਆ ਸੀ|
ਸੀ.ਬੀ.ਐਸ.ਈ ਦੇ ਪੇਪਰ ਲੀਕ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਸਕੂਲ ਦੇ ਪ੍ਰਿੰਸੀਪਲ ਤੋਂ ਵੀ ਪੁੱਛਗਿਛ ਕੀਤੀ ਹੈ| ਸਕੂਲ ਦੇ 2 ਅਧਿਆਪਕ ਗ੍ਰਿਫਤਾਰ ਹੋਏ ਹਨ| ਪੁੱਛਗਿਛ ਦੌਰਾਨ ਪ੍ਰਿੰਸੀਪਲ ਨੇ ਕਿਹਾ ਹੈ ਕਿ ਸਕੂਲ ਵਿੱਚ ਲੱਗੇ 15 ਸੀ.ਸੀ.ਟੀ.ਵੀ ਕੈਮਰੇ ਤੋਂ ਜੁੜੀ ਰਿਕਾਰਡਿੰਗ ਡਿਵਾਇਸ ਵਿੱਚ ਕੁਝ ਵੀ ਰਿਕਾਰਡ ਨਹੀਂ ਮਿਲਿਆ ਹੈ| ਪ੍ਰਿੰਸੀਪਲ ਮੁਤਾਬਕ ਰਿਕਾਰਡਿੰਗ ਡਿਵਾਇਸ ਕੰਮ ਨਹੀਂ ਕਰ ਰਿਹਾ ਸੀ|

Leave a Reply

Your email address will not be published. Required fields are marked *