ਸੁਕਮਾ: ਨਕਸਲੀਆਂ ਨਾਲ ਮੁਕਾਬਲੇ ਵਿੱਚ ਸੀ ਆਰ ਪੀ ਐਫ ਜਵਾਨ ਸ਼ਹੀਦ

ਸੁਕਮਾ, 21 ਅਪ੍ਰੈਲ (ਸ.ਬ.) ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿੱਚ ਬੀਤੀ ਦੇਰ ਰਾਤ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਮੁਕਾਬਲਾ ਹੋਇਆ| ਮੁਕਾਬਲੇ ਵਿੱਚ ਇਕ ਸੀ.ਆਰ.ਪੀ.ਐਫ. ਜਵਾਨ ਸ਼ਹੀਦ ਹੋ ਗਿਆ| ਸ਼ਹੀਦ ਜਵਾਨ ਦੀ ਪਛਾਣ ਯੂ.ਪੀ. ਦੇ ਅਮੇਠੀ ਦੇ ਏ. ਐਸ. ਆਈ. ਅਨਿਲ ਕੁਮਾਰ ਮੋਰੀਆ ਦੇ ਰੂਪ ਵਿੱਚ ਹੋਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ, ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ.ਆਰ.ਪੀ.ਐਫ.) ਦੀ 212 ਬਟਾਲੀਅਨ ਦੇ ਛੱਤੀਸਗੜ੍ਹ ਪੁਲੀਸ ਦੀ 208 ਕੋਬਰਾ ਪੁਲੀਸ ਨਾਲ ਮਿਲ ਕੇ ਕਿਸਤਰਮ ਕੈਂਪ ਕੋਲ ਸਰਚ ਮੁਹਿੰਮ ਸ਼ੁਰੂ ਕੀਤੀ ਸੀ| ਇਸ ਦੌਰਾਨ ਨਕਸਲੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਹੋਏ ਮੁਕਾਬਲੇ ਵਿੱਚ ਇਕ ਸੀ. ਆਰ. ਪੀ.ਐਫ. ਜਵਾਨ ਜ਼ਖਮੀ ਹੋ ਗਿਆ| ਜ਼ਖਮੀ ਜਵਾਨ ਨੂੰ ਕਿਸਤਰ ਕੈਂਪ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ|

Leave a Reply

Your email address will not be published. Required fields are marked *