ਸੁਖਬੀਰ ਬਾਦਲ ਵਲੋਂ ਮਨਪ੍ਰੀਤ ਬਾਦਲ ਦੀ ਨਿਖੇਧੀ

ਚੰਡੀਗੜ੍ਹ, 20 ਜੂਨ (ਸ. ਬ.) ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰ. ੍ਰਸੁਖਬੀਰ ਬਾਦਲ ਨੇ ਬਜਟ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਵਲੋਂ ਕਿਸਾਨਾਂ ਲਈ ਸਿਰਫ 1500 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਜੋ ਬਹੁਤ ਘੱਟ ਹੈ| ਸੁਖਬੀਰ ਮੁਤਾਬਕ ਕਿਸਾਨਾਂ ਸਿਰ ਮੌਜੂਦਾ ਕਰਜ਼ਾ 90 ਹਜਾਰ ਕਰੋੜ ਹੈ ਜਦਕਿ ਕਾਂਗਰਸ ਵਲੋਂ ਸਿਰਫ 1500 ਕਰੋੜ ਰੁਪਏ ਕਿਸਾਨਾਂ ਲਈ ਰੱਖੇ ਗਏ ਹਨ|
ਮਨਪ੍ਰੀਤ ਬਾਦਲ ਦੀ ਨਿਖੇਧੀ ਕਰਦਿਆਂ  ਸੁਖਬੀਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਇਕ ਝੂਠਾ ਵਿੱਤ ਮੰਤਰੀ ਹੈ, ਇਸ ਨੇ ਸਾਡੀ ਸਰਕਾਰ ਵੇਲੇ ਵੀ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕੀਤੀਆਂ ਸਨ| ਸੁਖਬੀਰ ਬਾਦਲ ਮੁਤਾਬਕ ਮਨਪ੍ਰੀਤ ਵਲੋਂ ਜਿਹੜੇ ਬਿਆਨ ਅੱਜ ਅਕਾਲੀ ਦਲ ਦੇ ਖਿਲਾਫ ਦਿੱਤੇ ਜਾ ਰਹੇ ਹਨ, ਕਿਸੇ  ਸਮੇਂ ਇਹੋ ਬਿਆਨ ਕਾਂਗਰਸ ਖਿਲਾਫ ਦਿੱਤੇ ਜਾਂਦੇ ਸਨ| ਸੁਖਬੀਰ ਬਾਦਲ  ਨੇ ਕਿਹਾ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਆਪਣੀ ਸਰਕਾਰ ਦੇ ਪਹਿਲੇ ਬਜਟ ਸੈਸ਼ਨ ਵਿਚ ਹੀ ਨਾ ਸ਼ਾਮਲ ਹੋਣ| ਸੁਖਬੀਰ ਬਾਦਲ ਮੁਤਾਬਕ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਿਚਾਲੇ ਮਤਭੇਦ ਹਨ ਜਿਸ ਕਰਕੇ ਉਹ ਅੱਜ ਦੇ ਬਜਟ ਸੈਸ਼ਨ ਵਿਚ ਸ਼ਾਮਲ ਨਹੀਂ ਹੋਏ|

Leave a Reply

Your email address will not be published. Required fields are marked *