ਸੁਖਬੀਰ ਬਾਦਲ ਵੱਲੋਂ ਮੁਹਾਲੀ ਦੇ ਨਵੇਂ ਬੱਸ ਅੱਡੇ ਦਾ ਉਦਘਾਟਨ

ਐਸ.ਏ.ਐਸ.ਨਗਰ, 16 ਦਸੰਬਰ (ਸ.ਬ.) ਮੁਹਾਲੀ ਦੇ ਫੇਜ਼-6 ਵਿਖੇ  ਨਵੇਂ ਬਣੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਦਾ ਉਦਘਾਟਨ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਹਾਲੀ ਦਾ ਬਾਬਾ ਬੰਦਾ ਸਿੰਘ ਬਹਾਦਰ  ਬੱਸ ਟਰਮੀਨਲ ਦੇਸ਼ ਦਾ ਪਹਿਲਾ ਅਜਿਹਾ ਬੱਸ ਅੱਡਾ ਹੈ, ਜੋ ਕਿ ਅਤਿਆਧੁਨਿਕ ਹੈ ਅਤੇ ਇਸ ਅੱਡੇ ਉੱਪਰ ਹੈਲੀਪੈਡ ਵੀ ਬਣਿਆ ਹੋਇਆ ਹੈ ਉਹਨਾਂ ਕਿਹਾ ਕਿ ਇਸ ਬੱਸ ਅੱਡੇ ਦੀ ਦਿਖ ਏਅਰਪੋਰਟ ਵਰਗੀ ਹੈ| ਉਹਨਾਂ ਦਸਿਆ ਕਿ ਲਗਭਗ 500 ਕਰੋੜ ਰੁਪਏ ਨਾਲ ਉਸਾਰੇ ਗਏ ਇਸ ਅਤਿਆਧੁਨਿਕ ਬਸ ਅੱਡੇ ਵਿੱਚ 1900 ਬਸਾਂ ਆ ਜਾ ਸਕਣਗੀਆਂ ਉਹਨਾਂ ਕਿਹਾ ਕਿ ਬੱਸ ਸਟੈਂਡ ਦਾ ਕਮਰਸ਼ੀਅਲ ਹਿੱਸਾ ਜਿਸ ਵਿੱਚ ਸ਼ਾਪਿੰਗ ਮਾਲ, ਸਿਨੇਮਾ ਆਦਿ ਹਨ| ਬਾਅਦ ਵਿੱਚ ਚਾਲੂ ਕੀਤੇ ਜਾਣਗੇ|ਸ੍ਰ.ਬਾਦਲ ਨੇ ਕਿਹਾ ਕਿ ਖਰੜ ਲੁਧਿਆਣਾ 6 ਮਾਰਗੀ ਐਕਸਪ੍ਰੈਸ ਵੇਅ ਅਤੇ ਫੋਰ ਲਾਈਨ ਰੋਪੜ ਫਗਵਾੜਾ ਰੋਡ ਦਾ ਨੀਂਹ ਪੱਥਰ 19 ਦਸੰਬਰ ਨੂੰ ੰਰੱਖਿਆ ਜਾਵੇਗਾ| ਉਹਨਾਂ ਕਿਹਾ ਕਿ ਮੁਹਾਲੀ ਤੋਂ ਖਰੜ ਐਲੀਵੇਟਿਡ ਰੋਡ ਨੂੰ ਡੇਢ ਸਾਲ ਵਿੱਚ ਪੂਰਾ ਕੀਤਾ ਜਾਵੇਗਾ| ਮੁਹਾਲੀ ਤੋਂ ਪਟਿਆਲਾ ਵਾਇਆ ਸਰਹਿੰਦ ਰੋਡ ਨੂੰ ਵੀ ਚਾਰ ਮਾਰਗੀ ਬਣਾਇਆ ਜਾਵੇਗਾ|

ਇਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ ਚੋਣਾਂ ਵੇਲੇ ਹੀ ਜਾਗ ਆਉਂਦੀ ਹੈ ਅਤੇ ਚੋਣਾਂ ਤੋਂ ਬਾਅਦ ਉਹ ਗਾਇਬ ਹੋ ਜਾਂਦੇ ਹਨ ਹੁਣ ਇਸ ਵਾਰੀ ਵੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਬਾਅਦ ਅਗਿਆਤਵਾਸ ਵਿੱਚ ਚਲੇ ਜਾਣਗੇ|

ਆਮ ਆਦਮੀ ਪਾਰਟੀ ਬਾਰੇ ਪੁੱਛੇ ਸਵਾਲ ਵਿੱਚ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਨਾਲ ਰਲੀ ਹੋਈ ਹੈ| ਕੇਜਰੀਵਾਲ ਹਮੇਸ਼ਾਮਜੀਠਾ ਹਲਕੇ ਵਿੱਚ ਜਾਂ ਉਹਨਾਂ ਦੇ ਹਲਕੇ ਵਿੱਚ ਹੀ ਜਾਂਦੇ ਹਨ, ਜਦੋਂਕਿ ਕੈਪਟਨ ਦੇ ਹਲਕੇ ਵਿੱਚ ਉਹ ਜਾਂਦੇ ਹੀ ਨਹੀਂ, ਜਿਸ ਤੋਂ ਪਤਾ ਚਲਦਾ ਹੈ ਕਿ ਇਹ ਪਾਰਟੀ ਕਾਂਗਰਸ ਨਾਲ ਰਲੀ ਹੋਈ ਹੈ|
ਜਿਕਰਯੋਗ ਹੈ ਕਿ ਮੁਹਾਲੀ ਦਾ ਨਵਾਂ ਬੱਸ ਅੱਡਾ ਸੀ. ਐਡ. ਸੀ ਕੰਪਨੀ ਨੇ ਬਣਾਇਆ ਹੈ ਅਤੇ ਇਸ ਉਪਰ 500 ਕਰੋੜ ਦੇ ਕਰੀਬ ਲਾਗਤ ਆਈ ਹੈ| ਇਹ ਬੱਸ ਸਟੈਂਡ 7 ਏਕੜ ਰਕਬੇ ਵਿੱਚ ਬਣਿਆ ਹੈ| ਹੁਣ ਬੱਸਾਂ  ਫੇਜ਼-8 ਦੇ ਪੁਰਾਣੇ ਬੱਸ ਸਟੈਂਡ ਦੀ ਥਾਂ ਨਵੇਂ ਬੱਸ ਫੇਜ਼ ਤੋਂ  ਹੀ ਚਲਿਆ ਕਰਨਗੀਆਂ|
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਟਰਾਂਸਪੋਰਟ ਭਵਨ, ਟਰਾਂਸਪੋਰਟ ਸੇਫਟੀ ਭਵਨ ਅਤੇ ਕਰ ਅਤੇ ਆਬਕਾਰੀ ਭਵਨ ਦਾ ਵੀ ਉਦਘਾਟਨ ਕੀਤਾ|

Leave a Reply

Your email address will not be published. Required fields are marked *