ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਥੇਦਾਰਾਂ ਦਾ ਐਲਾਨ

ਚੰਡੀਗੜ੍ਹ, 18 ਨਵੰਬਰ (ਭਗਵੰਤ ਸਿੰਘ ਬੇਦੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਈ ਜਿਲ੍ਹਿਆਂ ਦੇ ਜਿਲ੍ਹਾ ਜਥੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ| ਅੱਜ ਇਥੇ ਜਾਰੀ ਸੂਚੀ ਵਿੱਚ ਕਈ ਸਾਬਕਾ ਮੰਤਰੀਆਂ ਅਤੇ ਸੀਨੀਅਰ ਆਗੂਆਂ ਨੂੰ ਵੱਖ ਵੱਖ ਜਿਲ੍ਹਿਆਂ ਦੀ ਜਿੰਮੇਵਾਰੀ ਸੌਂਪੀ ਗਈ ਹੈ ਜਿਨ੍ਹਾਂ ਵਿੱਚ ਅਜੀਤ ਸਿੰਘ ਕੋਹਾੜ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰਖੜਾ ਅਤੇ ਵਿਰਸਾ ਸਿੰਘ ਵਲੋਟਰਾ ਵਰਗੇ ਆਗੂ ਸ਼ਾਮਿਲ ਹਨ|
ਅੱਜ ਥਾਪੇ ਗਏ ਜਿਲ੍ਹਾ ਜਥੇਦਾਰਾਂ ਵਿੱਚ ਸ. ਅਜੀਤ ਸਿੰਘ ਕੋਹਾੜ ਸਾਬਕਾ ਮੰਤਰੀ ਪੰਜਾਬ ਨੂੰ ਜਿਲਾ ਅਕਾਲੀ ਜਥਾ ਜਲੰਧਰ (ਦਿਹਾਤੀ) ਦਾ ਪ੍ਰਧਾਨ, ਸ. ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੂੰ ਜਿਲ੍ਹਾ ਅਕਾਲੀ ਜਥਾ ਬਠਿੰਡਾ (ਦਿਹਾਤੀ) ਦਾ ਪ੍ਰਧਾਨ, ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਨੂੰ ਜਿਲਾ ਅਕਾਲੀ ਜਥਾ ਪਟਿਆਲਾ (ਦਿਹਾਤੀ) ਦਾ ਪ੍ਰਧਾਨ, ਸ. ਸੰਤਾ ਸਿੰਘ ਉਮੈਦਪੁਰ ਨੂੰ ਪੁਲੀਸ ਜਿਲ੍ਹਾ ਖੰਨਾ, ਸ. ਦਰਸ਼ਨ ਸਿੰਘ ਸ਼ਿਵਾਲਿਕ ਨੂੰ ਪੁਲੀਸ ਜਿਲਾ ਜਗਰਾਉਂ ਅਤੇ ਸ.ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੂੰ ਜਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦਾ ਪ੍ਰਧਾਨ ਬਣਾਇਆ ਗਿਆ ਹੈ| ਸ. ਵੀਰ ਸਿੰਘ ਲੋਪੋਕੇ ਨੂੰ ਜਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ (ਦਿਹਾਤੀ) ਅਤੇ ਸ. ਗੁਰਪ੍ਰਤਾਪ ਸਿੰਘ ਟਿੱਕਾ ਨੂੰ ਅੰਮ੍ਰਿਤਸਰ (ਸ਼ਹਿਰੀ), ਪ੍ਰੋ. ਵਿਰਸਾ ਸਿੰਘ ਵਲਟੋਹਾ ਜਿਲ੍ਹਾ ਅਕਾਲੀ ਜਥਾ ਤਰਨ ਤਾਰਨ (ਦਿਹਾਤੀ), ਸ. ਸਵਰਨ ਸਿੰਘ ਚਨਾਰਥਲ ਜਿਲ੍ਹਾ ਫਤਿਹਗੜ੍ਹ ਸਾਹਿਬ (ਦਿਹਾਤੀ), ਸ. ਮਨਤਾਰ ਸਿੰਘ ਬਰਾੜ ਫਰੀਦਕੋਟ (ਦਿਹਾਤੀ) ਅਤੇ ਸ਼੍ਰੀ ਸ਼ਤੀਸ਼ ਗਰੋਵਰ ਫਰੀਦਕੋਟ (ਸ਼ਹਿਰੀ), ਸ. ਅਵਤਾਰ ਸਿੰਘ ਜੀਰਾ ਫਿਰੋਜਪੁਰ (ਦਿਹਾਤੀ), ਸ. ਸੁਰਿੰਦਰ ਸਿੰਘ ਠੇਕੇਦਾਰ ਹੁਸ਼ਿਆਰਪੁਰ (ਦਿਹਾਤੀ), ਸ. ਗੁਰਮੇਲ ਸਿੰਘ ਮਾਨਸਾ (ਦਿਹਾਤੀ) ਅਤੇ ਸ਼੍ਰੀ ਪ੍ਰੇਮ ਕੁਮਾਰ ਅਰੋੜਾ ਮਾਨਸਾ (ਸ਼ਹਿਰੀ), ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ ਸ੍ਰੀ ਮੁਕਤਸਰ ਸਾਹਿਬ (ਦਿਹਾਤੀ), ਸ. ਤੀਰਥ ਸਿੰਘ ਮਾਹਲਾ ਮੋਗਾ (ਦਿਹਾਤੀ) ਅਤੇ ਸ਼ੀ੍ਰ ਬਾਲ ਕ੍ਰਿਸ਼ਨ ਬਾਲੀ ਮੋਗਾ (ਸ਼ਹਿਰੀ) ਅਤੇ ਸ਼੍ਰੀ ਅਸ਼ੋਕ ਅਨੇਜਾ ਫਾਜਲਿਕਾ (ਸ਼ਹਿਰੀ) ਦੇ ਪ੍ਰਧਾਨ ਹੋਣਗੇ| ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਹੀ ਬਾਕੀ ਜਥੇਬੰਦੀ ਵੀ ਐਲਾਨ ਦਿੱਤੀ ਜਾਵੇਗੀ|

Leave a Reply

Your email address will not be published. Required fields are marked *