ਸੁਖਬੀਰ ਸਿੰਘ ਬਾਦਲ ਨੇ ਰਿਲੀਜ਼ ਕੀਤਾ ਅੰਤਰਰਾਸ਼ਟਰੀ ਮਾਜਰਾ ਕਬੱਡੀ ਕੱਪ ਦਾ ਪੋਸਟਰ

ਚੰਡੀਗੜ੍ਹ, 15 ਮਾਰਚ (ਸ.ਬ.) ਸਲਾਨਾ ਚੌਥਾ ਅੰਤਰਰਾਸ਼ਟਰੀ ਮਾਜਰਾ ਕਬੱਡੀ ਕੱਪ 3 ਅਪ੍ਰੈਲ ਨੂੰ ਸਮਾਜ ਸੇਵੀ ਆਗੂ ਰਣਯੋਧ ਸਿੰਘ ਮਾਨ ਅਤੇ ਮਾਨ ਪ੍ਰੋਡਕਸ਼ਨ ਵਲੋਂ ਕੁਰਾਲੀ ਮੁੱਖ ਮਾਰਗ ਤੇ ਸਥਿਤ ਪਿੰਡ ਮਾਜਰਾ (ਨਿਊ ਚੰਡੀਗੜ੍ਹ) ਵਿਖੇ ਕਰਵਾਇਆ ਜਾ ਰਿਹਾ ਹੈ| ਇਸ ਕਬੱਡੀ ਕੱਪ ਦਾ ਪੋਸਟਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਰਿਲੀਜ਼ ਕੀਤਾ ਗਿਆ| ਇਸ ਮੌਕੇ ਉਨ੍ਹਾਂ ਨਾਲ ਯੂਥ ਨੇਤਾ ਬੱਬੀ ਬਾਦਲ ਵੀ ਹਾਜ਼ਿਰ ਸਨ| ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਯੋਧ ਸਿੰਘ ਮਾਨ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ ਪੰਜਾਬ ਭਰ ਤੋਂ ਨਾਮੀ ਅਕੈਡਮੀਆਂ ਅਤੇ ਇੰਟਰਨੈਸ਼ਨਲ ਖਿਡਾਰੀ ਪਹੁੰਚ ਰਹੇ ਹਨ| ਉਨਾਂ ਦੱਸਿਆ ਕਿ ਇਸ ਮੌਕੇ ਪਹਿਲੇ ਨੰਬਰ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 1,51000 ਰੁਪਏ ਅਤੇ ਦੂਜਾ ਇਨਾਮ 1,11000 ਨਕਦ ਰਾਸ਼ੀ ਸਨਮਾਨ ਵਜੋਂ ਦਿੱਤੀ ਜਾਵੇਗਾ ਅਤੇ ਨਾਲ ਹੀ ਬੈਸਟ ਰੈਡਰ ਅਤੇ ਬੈਸਟ ਜਾਫੀ ਨੂੰ ਟਰੈਕਟਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ| ਉਨਾਂ ਅੱਗੇ ਦੱਸਿਆ ਕਿ ਦਰਸ਼ਕਾਂ ਦੇ ਮੰਨੋਰੰਜਨ ਲਈ 3 ਅਪ੍ਰੈਲ ਸ਼ਾਮ ਨੂੰ ਪੰਜਾਬ ਦੇ ਸਟਾਰ ਗਾਇਕ ਗਿੱਪੀ ਗਰੇਵਾਲ, ਰਾਜਵੀਰ ਜਵੰਦਾ, ਗੁਰਨਾਮ ਭੁਲੱਰ, ਮੰਚ ਸੰਚਾਲਕ ਤੇ ਅਦਾਕਾਰ ਹਰਿੰਦਰ ਭੁੱਲਰ, ਜੋਬਨ ਸੰਧੂ, ਇੰਦਰ ਕੌਰ, ਜਤਿੰਦਰ ਭੁੱਲਰ ਅਤੇ ਹੋਰ ਨੇਤਾ ਆਪਣੀ ਹਾਜ਼ਰੀ ਭਰਨਗੇ|

Leave a Reply

Your email address will not be published. Required fields are marked *