ਸੁਖਮਨੀ ਸਾਹਿਬ ਦੇ ਪਾਠ ਉਪਰੰਤ ਜਨਮਦਿਨ ਮਨਾਇਆ

ਐਸ ਏ ਐਸ ਨਗਰ, 2 ਜੂਨ (ਸ.ਬ.) ਦੀ ਹਾਊਸ ਓਨਰਜ਼ ਵੈਲਫੇਅਰ ਸੁਸਾਇਟੀ (ਰਜਿ:) ਫੇਜ਼-5 ਐਸ ਏ ਐਸ ਨਗਰ ਦੇ ਕਾਰਜਕਾਰੀ ਮੈਂਬਰਾਂ ਨੇ ਸੰਗਤੀ ਰੂਪ ਵਿੱਚ ਧਰਨਾ ਭਵਨ ਫੇਜ਼-5 ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ| ਉਪਰੰਤ ਸੁਸਾਇਟੀ ਦੇ ਪੈਟਰਨ ਸ. ਹਰਪਾਲ ਸਿੰਘ ਚਨ੍ਹਾਂ ਐਮ.ਸੀ. ਮਟੋਰ ਅਤੇ ਸੁਸਾਇਟੀ ਦੇ ਮੀਤ ਪ੍ਰਧਾਨ ਸ੍ਰੀ. ਡੀ.ਪੀ. ਵਧਵਾ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ| ਸੁਸਾਇਟੀ ਚੇਅਰਮੈਨ ਸ੍ਰੀ  ਅਲਬੇਲ ਸਿੰਘ ਸ਼ਿਆਣ ਅਤੇ ਬਾਕੀ ਸੁਸਾਇਟੀ ਅਹੁਦੇਦਾਰਾਂ ਸ੍ਰੀ ਪੀ.ਡੀ. ਵਧਵਾ ਪ੍ਰਧਾਨ ਸ੍ਰੀ ਜੈ ਸਿੰਘ ਸਕੱਤਰ ਜਨਰਲ, ਸ੍ਰੀ ਰਜਿੰਦਰ ਸਿੰਘ ਜਨਰਲ  ਸਕੱਤਰ, ਸ੍ਰੀ ਸੁਰਜੀਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਹੋਰ ਸੁਸਾਇਟੀ ਕਾਰਕੂਨਾ ਅਤੇ ਮੈਂਬਰਾਂ ਨੇ ਸ਼ੁੱਭ ਕਾਮਨਾਵਾਂ ਦਿੱਤੀਆਂ|

Leave a Reply

Your email address will not be published. Required fields are marked *