ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਕਾਲਜ ਦੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ

ਚੁੰਨੀ ਕਲਾਂ, 25 ਅਗਸਤ (ਸ.ਬ.) ਪੰਜਾਬ ਕਾਲਜ ਆਫ ਐਜੂਕੇਸ਼ਨ, ਪਿੰਡ ਸਰਕੱਪੜਾ, ਚੁੰਨੀ ਕਲਾਂ ਵਿਖੇ ਨਵੇਂ ਸ਼ੈਸ਼ਨ 2018-19 ਦਾ ਆਰੰਭ ਹੋਇਆ| ਇਸ ਮੌਕੇ Tਰੀਐਨਟੇਸ਼ਨ ਹਫਤੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ| ਕਾਲਜ ਦੇ ਚਂੈਅਰਮੈਨ ਸ. ਨਿਰਮਲ ਸਿੰਘ, ਪੰਜਾਬ ਕਾਲਜ ਆਫ ਐਜੂਕੇਸ਼ਨ ਦੀ ਪ੍ਰਿੰਸੀਪਲ ਡਾ ਬੇਅੰਤਜੀਤ ਕੌਰ, ਪੰਜਾਬ ਕਾਲਜ ਆਫ ਕਾਮਰਸ ਐਂਡ ਐਗਰੀਕਲਚਰ ਦੀ ਪ੍ਰਿੰਸੀਪਲ ਡਾ. ਅਨੀਤਾ ਸੋਨੀ, ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਵਲੋਂ ਪਾਠ ਕੀਤਾ ਗਿਆ|
ਕਾਲਜ ਦੀ ਪ੍ਰਿੰਸੀਪਲ ਡਾ ਬੇਅੰਤਜੀਤ ਕੌਰ ਨੇ ਨਵੇਂ ਦਾਖਲ ਹੋਏ ਵਿਦਿਅਰਥੀਆਂ ਨੂੰ ਜੀ ਆਇਆ ਆਖਦਿਆਂ ਉਹਨਾਂ ਨੂੰ ਕਾਲਜ ਦੇ ਕਾਇਦੇ ਕਾਨੂੰਨ ਬਾਰੇ ਜਾਣੂ ਕਰਵਾਇਆ| ਇਸ ਮੌਕੇ ਤੇ ਵੱਖ-ਵੱਖ ਸਟਾਫ ਮੈਂਬਰਾਂ ਨੇ ਕਾਲਜ ਵਿੱਚ ਪੂਰੇ ਕੋਰਸ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧਿਆਂ ਅਤੇ ਕੋਰਸਾਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਬਾਰੇ ਚਾਣਨਾ ਪਾਇਆ|

Leave a Reply

Your email address will not be published. Required fields are marked *