ਸੁਤੰਤਰਤਾ ਦਿਵਸ:ਪਹਿਲੀ ਲਾਈਨ ਵਿੱਚ ਬੈਠੇ ਦਿਖੇ ਰਾਹੁਲ, ਗਣਤੰਤਰ ਦਿਵਸ ਤੇ ਪਿੱਛੇ ਮਿਲੀ ਸੀ ਜਗ੍ਹਾ

ਨਵੀਂ ਦਿੱਲੀ, 15 ਅਗਸਤ (ਸ.ਬ.) ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਅੱਜ ਲਾਲ ਕਿਲੇ ਤੇ ਮੁੱਖ ਪ੍ਰੋਗਰਾਮ ਵਿੱਚ ਰਾਜਨੀਤਿਕ ਦਲਾਂ ਦੇ ਮੁੱਖ ਨੇਤਾਵਾਂ, ਸਰਕਾਰ ਦੇ ਮੰਤਰੀਆਂ, ਸੈਨਾ ਦੇ ਸੀਨੀਅਰ ਅਧਿਕਾਰੀਆਂ ਅਤੇ ਦੂਜੇ ਖੇਤਰਾਂ ਦੇ ਮੁੱਖ ਲੋਕਾਂ ਨੇ ਸ਼ਿਰਕਤ ਕੀਤੀ| ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਲਾਲਕਿਲੇ ਦੀ ਪ੍ਰਾਚੀਰ ਤੋਂ ਸੰਬੋਧਨ ਦੌਰਾਨ ਪਹਿਲੀ ਲਾਈਨ ਵਿੱਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਐਚ.ਡੀ.ਦੇਵਗੌੜਾ, ਲੋਕਸਭਾ ਸੁਮਿਤਰਾ ਮਹਾਜਨ, ਪ੍ਰਧਾਨ ਜੱਜ ਦੀਪਕ ਮਿਸ਼ਰਾ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਅਤੇ ਕੁਝ ਹੋਰ ਸੀਨੀਅਰ ਨੇਤਾ ਅਤੇ ਮੰਤਰੀ ਨਜ਼ਰ ਆਏ| ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ, ਉਪ-ਰਾਜਪਾਲ ਅਨਿਲ ਬੈਜਲ, ਸੈਨਾ ਦੇ ਤਿੰਨ ਅੰਗਾਂ ਦੇ ਮੁੱਖੀ ਅਤੇ ਹੋਰ ਦੇਸ਼ਾਂ ਦੇ ਡਿਪਲੋਮੈਟਸ ਮੌਜੂਦ ਸਨ|
ਇਸ ਸਾਲ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਿੱਚ ਰਾਹੁਲ ਗਾਂਧੀ ਨੂੰ ਅਗਲੀ ਲਾਈਨ ਵਿੱਚ ਜਗ੍ਹਾ ਨਹੀਂ ਮਿਲੀ ਸੀ, ਜਿਸ ਦੀ ਬਹੁਤ ਚਰਚਾ ਹੋਈ ਸੀ| ਰਾਹੁਲ ਨੂੰ ਵਿਸ਼ੇਸ਼ ਮਹਿਮਾਨਾਂ ਦੀ ਪਹਿਲੀ ਲਾਈਨ ਵਿੱਚ ਜਗ੍ਹਾ ਨਾ ਮਿਲਣ ਨੂੰ ਕਾਂਗਰਸ ਨੇ ਮੁੱਦਾ ਬਣਾਇਆ ਸੀ| ਕਾਂਗਰਸ ਨੇ ਇਨ੍ਹਾਂ ਪਰੰਪਰਾਵਾਂ ਨੂੰ ਠੁਕਰਾ ਕੇ ਪਹਿਲਾਂ ਚੌਥੀ ਅਤੇ ਫਿਰ ਛੇਵੀਂ ਲਾਈਨ ਵਿੱਚ ਰਾਹੁਲ ਗਾਂਧੀ ਨੂੰ ਜਗ੍ਹਾ ਦੇਣ ਤੇ ਇਤਰਾਜ਼ ਜਤਾਇਆ ਸੀ|

Leave a Reply

Your email address will not be published. Required fields are marked *