ਸੁਤੰਤਰਤਾ ਦਿਵਸ: ਮੋਦੀ ਨੇ ਲਾਲਕਿਲੇ ਤੋਂ ਇਕ ਵਾਰ ਫਿਰ ਤੋੜਿਆ ਆਪਣਾ ਹੀ ਰਿਕਾਰਡ

ਨਵੀਂ ਦਿੱਲੀ, 15 ਅਗਸਤ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 72ਵੇਂ ਸੁਤੰਤਰਤਾ ਦਿਵਸ ਦੇ ਮੌਕੇ ਤੇ ਅੱਜ ਲਾਲਕਿਲੇ ਦੀ ਪ੍ਰਾਚੀਰ ਤੋਂ 82 ਮਿੰਟ ਦਾ ਭਾਸ਼ਣ ਦਿੱਤਾ| ਇਹ ਉਨ੍ਹਾਂ ਦਾ ਦੂਜਾ ਛੋਟਾ ਸੰਬੋਧਨ ਰਿਹਾ| ਪ੍ਰਧਾਨਮੰਤਰੀ ਮੋਦੀ ਨੇ ਪਿਛਲੇ ਸਾਲ ਮਤਲਬ ਸਾਲ 2017 ਵਿੱਚ ਸੁਤੰਤਰਤਾ ਦਿਵਸ ਤੇ ਆਪਣਾ ਛੋਟਾ ਭਾਸ਼ਣ ਦਿੱਤਾ ਸੀ| ਉਦੋਂ ਉਨ੍ਹਾਂ ਦਾ ਭਾਸ਼ਣ 54 ਮਿੰਟ ਦਾ ਸੀ| ਮੋਦੀ ਨੇ ਪ੍ਰਧਾਨਮੰਤਰੀ ਦੇ ਰੂਪ ਵਿੱਚ 15 ਅਗਸਤ 2014 ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਪਹਿਲੀ ਵਾਰ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕੀਤਾ ਸੀ| ਉਸ ਸਮੇਂ ਉਨ੍ਹਾਂ ਨੇ 65 ਮਿੰਟ ਦਾ ਭਾਸ਼ਣ ਦਿੱਤਾ ਸੀ|
ਇਸ ਦੇ ਬਾਅਦ ਸਾਲ 2015 ਵਿੱਚ ਉਨ੍ਹਾਂ ਦਾ ਸੰਬੋਧਨ 86 ਮਿੰਟ ਤੱਕ ਚੱਲਿਆ ਸੀ ਅਤੇ 2016 ਵਿੱਚ ਉਨ੍ਹਾਂ ਦਾ ਭਾਸ਼ਣ ਡੇਢ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲਿਆ ਸੀ| 2016 ਵਿੱਚ ਉਨ੍ਹਾਂ ਨੇ 94 ਮਿੰਟ ਦਾ ਭਾਸ਼ਣ ਦਿੱਤਾ ਸੀ|

Leave a Reply

Your email address will not be published. Required fields are marked *