ਸੁਨਾਮੀ ਦੇ ਮ੍ਰਿਤਕਾਂ ਵਿੱਚ 400 ਲਾਸ਼ਾਂ ਦੀ ਨਹੀਂ ਹੋਈ ਸ਼ਿਨਾਖਤ,

ਬੈਂਕਾਕ, 26 ਦਸੰਬਰ (ਸ.ਬ.) 12 ਸਾਲ ਪਹਿਲਾਂ 2004 ਵਿੱਚ 26 ਦਸੰਬਰ ਨੂੰ ਆਏ 9.15 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਹਿੰਦ ਮਹਾਸਾਗਰ ਵਿੱਚ ਆਈ ਇਤਿਹਾਸ ਦੀ ਸਭ ਤੋਂ ਵੱਡੇ ਕੁਦਰਤੀ ਸੰਕਟ ਸੁਨਾਮੀ ਵਿੱਚ ਮ੍ਰਿਤਕ 2 ਲੱਖ 26 ਹਜ਼ਾਰ ਲੋਕਾਂ ਵਿੱਚੋਂ ਥਾਈਲੈਂਡ ਦੇ 400 ਲੋਕਾਂ ਦੀਆਂ ਲਾਸ਼ਾਂ ਦੀ ਅੱਜ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ|
ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ| ਸੁਨਾਮੀ ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਥਾਈਲੈਂਡ, ਇੰਡੋਨੇਸ਼ੀਆ, ਭਾਰਤ ਅਤੇ ਸ਼੍ਰੀਲੰਕਾ ਸ਼ਾਮਲ ਸਨ|
ਜਿਨ੍ਹਾਂ ਵਿੱਚ ਇਕੱਲੇ ਥਾਈਲੈਂਡ ਵਿੱਚ 5395 ਲੋਕਾਂ ਦੀ ਮੌਤ ਹੋਈ ਸੀ| ਮਰਨ ਵਾਲਿਆਂ ਵਿੱਚ 2000 ਵਿਦੇਸ਼ੀ ਸੈਲਾਨੀ ਸ਼ਾਮਲ ਵੀ ਸਨ| ਅਧਿਕਾਰੀਆਂ ਨੇ ਮ੍ਰਿਤਕਾਂ ਦੀ ਸ਼ਨਾਖਤ ਲਈ ਚਾਰ ਤੋਂ ਪੰਜ ਹਜ਼ਾਰ ਪਰਿਵਾਰਾਂ ਨਾਲ ਸੰਪਰਕ ਕੀਤਾ| ਇਹ ਲੋਕ ਆ ਕੇ ਆਪਣੇ ਪਰਿਵਾਰਾਂ ਦੀਆਂ ਲਾਸ਼ਾਂ ਨੂੰ ਲੈ ਕੇ ਗਏ ਪਰ 400 ਲਾਸ਼ਾਂ ਅੱਜ ਵੀ ਬਿਨਾਂ ਸ਼ਿਨਾਖਤ ਦੇ ਪਈਆਂ ਹਨ|

Leave a Reply

Your email address will not be published. Required fields are marked *