ਸੁਨਿਆਰਿਆਂ ਦਾ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਕਤਲ

ਬਿਹਾਰ, 21 ਦਸੰਬਰ (ਸ.ਬ.) ਬਿਹਾਰ ਵਿੱਚ ਨਾਲੰਦਾ ਜ਼ਿਲੇ ਦੇ ਲਹੇਰੀ ਥਾਣਾ ਖੇਤਰ ਵਿੱਚ ਸੁਨਿਆਰੇ ਦੋ ਸਕੇ ਭਰਾਵਾਂ ਦੇ ਹੋਏ ਕਤਲ ਦੇ ਵਿਰੋਧ ਵਿੱਚ ਜਿੱਥੇ ਸੁਨਿਆਰਿਆਂ ਨੇ  ਅੱਜ ਆਪਣੀਆਂ-ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਹੈ, ਉਥੇ ਹੀ ਲੋਕਾਂ ਨੇ ਰਾਸ਼ਟਰੀ ਮਾਰਗ ਨੂੰ ਜ਼ਾਮ ਕਰ ਦਿੱਤਾ| ਪੁਲੀਸ ਸੂਤਰਾਂ ਨੇ ਦੱਸਿਆ ਕਿ ਮੇਹਰਪੁਰ ਮੁੱਹਲਾ ਸਥਿਤ ਸੁਨਿਆਰੇ ਦੀ ਦੁਕਾਨਾਂ ਵਿੱਚ ਬੀਤੀ ਰਾਤ ਇਕ ਮੋਟਰਸਾਈਕਲ ਤੇ ਸਵਾਰ ਤਿੰਨ ਹਥਿਆਬੰਦ ਵਿਅਕਤੀ ਆਏ ਅਤੇ ਸੋਨੇ ਦੀ ਚੈਨ ਦਿਖਾਉਣ ਨੂੰ ਕਿਹਾ| ਸੋਨੇ ਦੀ ਚੈਨ ਲੈਣ ਤੋਂ ਬਾਅਦ ਦੋਸ਼ੀਆਂ ਨੇ ਵਪਾਰੀ ਮਨੋਜ ਕੁਮਾਰ ਵਰਮਾ ਅਤੇ ਉਸ ਦੇ ਭਰਾ ਸਤੀਸ਼ ਕੁਮਾਰ ਵਰਮਾ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ| ਸੂਤਰਾਂ ਨੇ ਦੱਸਿਆ ਕਿ ਦੋਵਾਂ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲੇਜ ਹਸਪਤਾਲ ਵਿੱਚ ਲਿਜਾਇਆ ਗਿਆ ਸੀ| ਜਿੱਥੇ ਮਨੋਜ ਦੀ ਰਸਤੇ ਵਿੱਚ ਅਤੇ ਸਤੀਸ਼ ਦੀ ਇਲਾਜ ਦੌਰਾਨ ਮੌਤ ਹੋ ਗਈ| ਮਨੋਜ ਅਤੇ ਸਤੀਸ਼ ਜ਼ਿਲੇ ਦੇ ਬਿਹਾਰ ਥਾਣਾ ਖੇਤਰ ਦੇ ਨੀਮਗੰਜ ਮੁੱਹਲਾ ਦੇ ਵਾਸੀ ਹਨ| ਇਸ ਦਰਮਿਆਨ ਦੇ ਵਿਰੋਧ ਵਿੱਚ ਅੱਜ ਗੁੱਸੇ ਵਿੱਚ ਆਏ ਲੋਕਾਂ ਨੇ ਪਟਨਾ-ਰਾਂਚੀ ਰੋਡ ਨੂੰ ਜਾਮ ਕਰ ਦਿੱਤਾ| ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ| ਜ਼ਿਲਾ ਗੋਲਡ ਵਪਾਰੀਆਂ ਦੇ ਇੱਕਠ ਨੇ ਵਪਾਰੀਆਂ ਦੇ ਕਤਲ ਦੇ ਵਿਰੋਧ ਵਿੱਚ ਅੱਜ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ|

Leave a Reply

Your email address will not be published. Required fields are marked *