ਸੁਨੀਲ ਯਾਦਵ  ਨੂੰ ਚੰਡੀਗੜ੍ਹ ਕਾਂਗਰਸ ਦੇ ਸੋਸ਼ਲ ਮੀਡੀਆ ਵਿੰਗ ਦਾ ਕਨਵੀਨਰ ਬਣਾਇਆ

ਚੰਡੀਗੜ੍ਹ, 4 ਨਵੰਬਰ (ਸ.ਬ.) ਚੰਡੀਗੜ੍ਹ ਨਿਵਾਸੀ ਅਤੇ ਕਾਂਗਰਸੀ ਆਗੂ ਸੁਨੀਲ ਯਾਦਵ ਨੂੰ ਚੰਡੀਗੜ੍ਹ ਕਾਂਗਰਸ ਸ਼ੋਸ਼ਲ ਮੀਡੀਆ ਦੇ ਕੋਆਰਡੀਨੇਟਰ  ਦਵਿੰਦਰ ਮਹਿਤਾ ਨੇ ਸੂਬਾ ਕਨਵੀਨਰ ਸ਼ੋਸ਼ਲ ਮੀਡੀਆ ਨਿਯੁਕਤ ਕੀਤਾ ਹੈ| ਉਹਨਾਂ ਦੀ ਇਹ ਨਿਯੁਕਤੀ ਕਾਂਗਰਸ ਦੇ ਚੰਡੀਗੜ੍ਹ ਇਕਾਈ ਦੇ  ਪ੍ਰਧਾਨ ਪ੍ਰਦੀਪ ਛਾਬੜਾ ਦੀ ਸਹਿਮਤੀ ਨਾਲ ਕੀਤੀ ਗਈ ਹੈ|
ਕਾਂਗਰਸ ਦਫਤਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ  ਚੰਡੀਗੜ੍ਹ ਇਕਾਈ ਦੇ ਪ੍ਰਧਾਨ  ਪ੍ਰਦੀਪ ਛਾਬੜਾ ਨੇ ਕਿਹਾ ਕਿ ਕਾਂਗਰਸ ਵਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਾਂਗਰਸ ਨਾਲ ਜੋੜਿਆ ਜਾ ਰਿਹਾ ਹੈ| ਹੁਣ ਸ਼ੋਸ਼ਲ ਮੀਡੀਆ ਰਾਹੀਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਆਮ ਜਨਤਾ ਨੂੰ ਜਾਨੂੰ ਕਰਵਾਇਆ ਜਾਵੇਗਾ|
ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ| ਭਾਜਪਾ ਦਾ ਅਸਲੀ ਚਿਹਰਾ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ|

Leave a Reply

Your email address will not be published. Required fields are marked *