ਸੁਪਰਸੋਨਿਕ ਕਰੂਜ ਮਿਜ਼ਾਈਲ ਬ੍ਰਹਮੋਸ ਦਾ ਸਫ਼ਲ ਲਾਂਚ

ਪੋਖਰਨ, 22 ਮਾਰਚ (ਸ.ਬ.) ਰਾਜਸਥਾਨ ਦੇ ਪੋਖਰਨ ਰੇਂਜ ਵਿੱਚ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ ਮਿਜ਼ਾਈਲ ਬ੍ਰਹਮੋਸ ਦਾ ਅੱਜ ਇਕ ਵਾਰ ਫਿਰ ਸਫ਼ਲ ਲਾਂਚ ਕੀਤਾ ਗਿਆ| ਘੱਟ ਉਚਾਈ ਤੇ ਤੇਜ਼ੀ ਨਾਲ ਉਡਾਉਣ ਭਰ ਅਤੇ ਰੇਡਾਰ ਦੀ ਅੱਖ ਤੋਂ ਬਚਣ ਲਈ ਮਸ਼ਹੂਰ ਬ੍ਰਹਮੋਸ ਦਾ ਲਾਂਚ ਅੱਜ ਸਵੇਰ ਕੀਤਾ ਗਿਆ| ਬ੍ਰਹਮੋਸ ਦਾ ਪਹਿਲਾ ਸਫ਼ਲ ਲਾਂਚ 12 ਜੂਨ 2001 ਨੂੰ ਹੋਇਆ ਸੀ| ਇਸ ਮਿਜ਼ਾਈਲ ਦਾ ਨਾਂ ਭਾਰਤ ਦੀ ਬ੍ਰਹਮਾਪੁੱਤਰ ਨਦੀ ਅਤੇ ਰੂਸ ਦੀ ਮਸਕਵਾ ਨਦੀ ਤੇ ਰੱਖਿਆ ਗਿਆ ਹੈ| ਬ੍ਰਹਮੋਸ ਮਿਜ਼ਾਈਲ ਦੀ ਆਵਾਜ਼ ਗਤੀ ਤੋਂ ਕਰੀਬ ਤਿੰਨ ਗੁਣਾ ਵਧ ਯਾਨੀ 2.8 ਮਾਕ ਦੀ ਗਤੀ ਨਾਲ ਹਮਲਾ ਕਰਨ ਵਿੱਚ ਸਮਰੱਥ ਹੈ| ਇਸ ਮਿਜ਼ਾਈਲ ਦੀ ਰੇਂਜ 290 ਕਿਲੋਮੀਟਰ ਹੈ ਅਤੇ ਇਹ 300 ਕਿਲੋਗ੍ਰਾਮ ਭਾਰੀ ਯੁੱਧ ਸਮੱਗਰੀ ਲਿਜਾ ਸਕਦੀ ਹੈ|
ਹਵਾ ਤੋਂ ਜ਼ਮੀਨ ਤੇ ਮਾਰ ਕਰਨ ਵਾਲੇ ਬ੍ਰਹਮੋਸ ਮਿਜ਼ਾਈਲ ਦਾ ਦੁਸ਼ਮਣ ਦੇਸ਼ ਦੀ ਸਰਹੱਦ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਤੇ ਹਮਲਾ ਬੋਲਣ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ| ਇਹ ਮਿਜ਼ਾਈਲ ਅੰਡਰਗਰਾਊਂਡ ਪਰਮਾਣੂੰ ਬੰਕਰਾਂ, ਕਮਾਂਡ ਐਂਡ ਕੰਟਰੋਲ ਸੈਂਟਰਜ਼ ਅਤੇ ਸਮੁੰਦਰ ਦੇ ਉਪਰ ਉਡ ਰਹੇ ਏਅਰਕ੍ਰਾਫਟਸ ਨੂੰ ਦੂਰ ਤੋਂ ਹੀ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਹੈ| ਜ਼ਿਕਰਯੋਗ ਹੈ ਕਿ 12 ਫਰਵਰੀ 1998 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਈਲ ਤਕਨਾਲੋਜੀ ਡਾ. ਏ.ਪੀ.ਜੇ. ਅਬਦੁੱਲ ਕਲਾਮ ਅਤੇ ਰੂਸ ਦੇ ਪਹਿਲੇ ਡਿਪਟੀ ਡਿਫੈਂਸ ਮਿਨੀਸਟਰ ਐਨ.ਵੀ. ਮਿਖਾਈਲਾਵ ਨੇ ਇਕ ਇੰਟਰ ਗਵਰਮੈਂਟਲ ਅਗਰੀਮੈਂਟ ਤੇ ਦਸਤਖ਼ਤ ਕੀਤਾ ਸੀ| ਇਸ ਤੋਂ ਬਾਅਦ ਹੀ ਬ੍ਰਹਮੋਸ ਬਣਾਉਣ ਦਾ ਰਸਤਾ ਸਾਫ਼ ਹੋਇਆ| ਇਸ ਨੂੰ ਭਾਰਤ ਦੇ ਡੀ.ਆਰ.ਡੀ.ਓ. ਅਤੇ ਰੂਸ ਦੇ ਐਨ.ਪੀ.ਓ.ਐਮ. ਵੱਲੋਂ ਸਾਂਝੇ ਰੂਪ ਨਾਲ ਬਣਾਇਆ ਗਿਆ ਸੀ|

Leave a Reply

Your email address will not be published. Required fields are marked *