ਸੁਪਰੀਮ ਕੋਰਟ ਤੋਂ ਵੇਅਰ ਹਾਊਸ ਕਾਰਪੋਰੇਸ਼ਨ ਦੇ ਰਿਟਾਇਰਡ ਮੁਲਾਜਮਾਂ ਨੂੰ ਰਾਹਤ ਮਿਲੀ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਸੁਪਰੀਮ ਕੋਰਟ ਤੋਂ ਵੇਅਰ ਹਾਊਸ ਕਾਰਪੋਰੇਸ਼ਨ ਦੇ ਰਿਟਾਇਰਡ ਮੁਲਾਜਮਾਂ ਨੂੰ ਵੱਡੀ ਰਾਹਤ ਮਿਲੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਅਰ ਹਾਊਸ ਕਾਰਪੋਰੇਸ਼ਨ ਦੇ ਰਿਟਾਇਰਡ ਮੁਲਾਜਮਾਂ ਦੇ ਆਗੂ ਸ੍ਰ. ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਵੇਅਰ ਹਾਊਸ ਕਾਰਪੋਰੇਸ਼ਨ ਦੇ ਰਿਟਾਇਰਡ ਮੁਲਾਜਮਾਂ ਦੇ ਪੱਖ ਵਿੱਚ ਦਿੱਤੇ ਗਏ ਫੈਸਲੇ ਦੇ ਵਿਰੁੱਧ ਪੰਜਾਬ ਰਾਜ ਗੋਦਾਮ ਨਿਗਮ ਵਲੋਂ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਸੀ, ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿੱਤੇ ਗਏ ਫੈਸਲੇ ਨੂੰ ਸਹੀ ਮੰਨਦਿਆਂ ਨਿਗਮ ਦੀ ਇਹ ਅਪੀਲ ਡਿਸਮਿਸ ਕਰ ਦਿੱਤੀ ਹੈ|
ਉਹਨਾਂ ਕਿਹਾ ਕਿ ਨਿਗਮ ਨੇ 2011 ਵਿੱਚ ਨਿਗਮ ਦੇ ਰਿਟਾਇਰਡ ਮੁਲਾਜਮਾਂ ਦੀ ਪੈਨਸ਼ਨ ਅਤੇ ਹੋਰ ਲਾਭਾਂ ਵਿੱਚ ਕਟੌਤੀ ਕਰ ਦਿੱਤੀ ਸੀ, ਜਿਸ ਨੂੰ 2012 ਵਿੱਚ ਉਹਨਾਂ ਨੇ ਹਾਈਕੋਰਟ ਵਿੱਚ ਚੈਲਿੰਜ ਕੀਤਾ ਸੀ| ਪੰਜ ਸਾਲ ਤਕ ਚਲੇ ਇਸ ਕੇਸ ਵਿੱਚ 18-3-17 ਨੂੰ ਹਾਈਕੋਰਟ ਵਲੋਂ ਇਸ ਸਬੰਧੀ ਫੈਸਲਾ ਦਿੱਤਾ ਗਿਆ ਸੀ ਕਿ 567 ਰੁਪਏ ਦਾ ਕੋਰਪਸ ਫੰਡ ਤਿਆਰ ਕੀਤਾ ਜਾਵੇ ਜੋ ਕਿ ਰਿਟਾਇਰਡ ਮੁਲਾਜਮਾਂ ਲਈ ਉਮਰ ਭਰ ਚਲੇਗਾ| ਇਸ ਨੂੰ ਪੂਰਾ ਕਰਨ ਲਈ ਫੰਡ ਵਿੱਚ 50 ਕਰੋੜ ਸਾਲਾਨਾ ਜਮਾਂ ਕਰਨ ਦੀ ਤਜਵੀਜ ਸੀ, ਜਿਸ ਵਿੱਚ ਪੈਨਸ਼ਨ ਦੇਣ ਦੀ ਸੁਵਿਧਾ ਵੀ ਸੀ|
ਉਹਨਾਂ ਦੱਸਿਆ ਕਿ ਨਿਗਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੈਲਿੰਜ ਕੀਤਾ ਸੀ ਪਰ ਸੁਪਰੀਮ ਕੋਰਟ ਵਲੋਂ ਇਸ ਨੂੰ 27 ਜੁਲਾਈ ਨੂੰ ਡਿਸਮਿਸ ਕਰ ਦਿੱਤਾ ਗਿਆ, ਜਿਸ ਨਾਲ ਨਿਗਮ ਦੇ ਰਿਟਾਇਰਡ ਮੁਲਾਜਮਾਂ ਨੂੰ ਵੱਡੀ ਰਾਹਤ ਮਿਲੀ ਹੈ|

Leave a Reply

Your email address will not be published. Required fields are marked *