ਸੁਪਰੀਮ ਕੋਰਟ ਦਾ ਆਦੇਸ਼, ਕੋਈ ਵੀ ਹਾਈ ਕੋਰਟ ਨਹੀਂ ਕਰੇਗਾ ਨੋਟਬੰਦੀ ਨਾਲ ਜੁੜੀ ਪਟੀਸ਼ਨ ਦੀ ਸੁਣਵਾਈ

ਨਵੀਂ ਦਿੱਲੀ, 16 ਦਸੰਬਰ (ਸ.ਬ.) ਸੁਪਰੀਮ ਕੋਰਟ ਨੇ ਨੋਟਬੰਦੀ ਦੇ ਮਾਮਲੇ ਤੇ ਅੱਜ ਸੁਣਵਾਈ ਕਰਦੇ ਹੋਏ ਇਹ ਆਦੇਸ਼ ਦਿੱਤਾ ਕਿ ਕੋਈ ਵੀ ਹਾਈ ਕੋਰਟ ਨੋਟਬੰਦੀ ਨਾਲ ਜੁੜੀ ਪਟੀਸ਼ਨ ਦੀ ਸੁਣਵਾਈ ਨਹੀਂ ਕਰੇਗਾ| ਸੁਪਰੀਮ ਕੋਰਟ ਨੇ 5 ਜੱਜਾਂ ਦੀ ਸੰਵਿਧਾਨਕ ਬੈਂਚ ਨੂੰ ਇਹ ਮਾਮਲਾ ਸੌਂਪਿਆ ਹੈ|
ਦਰਅਸਲ ਨੋਟਬੰਦੀ ਦੇ ਕਰੀਬ ਇਕ ਮਹੀਨੇ ਬਾਅਦ ਵੀ ਆਮ ਲੋਕਾਂ ਨੂੰ ਪੂਰੀ ਮਾਤਰਾ ਵਿੱਚ ਕੈਸ਼ ਨਹੀਂ ਉਪਲਬਧ ਕਰਵਾ ਪਾਉਣ ਕਾਰਨ ਵੀਰਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਰਕਾਰ ਨੂੰ ਆੜੇ ਹੱਥੀਂ ਲਿਆ ਸੀ| ਇਸ ਤੋਂ ਬਾਅਦ ਸਰਕਾਰ ਨੇ ਕੋਰਟ ਤੋਂ ਪੁਰਾਣੇ ਨੋਟਾਂ ਦੇ   ਇਸਤੇਮਾਲ ਦੀ ਸਮੇਂ-ਸੀਮਾ ਨਾ ਵਧਾਉਣ ਤੇ ਕੋਈ ਆਖਰੀ ਆਦੇਸ਼ ਨਹੀਂ ਦੇਣ ਦੀ ਅਪੀਲ ਕੀਤੀ ਸੀ| ਸਰਕਾਰ ਦਾ ਕਹਿਣਾ ਸੀ ਕਿ ਇਸ ਕਾਰਨ ਬਲੈਕ ਮਨੀ ਦੇ ਮਾਮਲੇ ਹੋਰ ਵਧ ਸਕਦੇ ਹਨ| ਇਸ ਤੇ ਕੋਰਟ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਆਮ ਆਦਮੀ ਨੂੰ ਇਕ ਵੀ ਨੋਟ ਨਹੀਂ ਮਿਲ ਰਿਹਾ ਹੈ ਅਤੇ ਕੁਝ ਲੋਕਾਂ ਕੋਲੋਂ ਵੱਡੇ ਪੈਮਾਨੇ ਤੇ ਨਵੇਂ ਨੋਟ ਬਰਾਮਦ ਕੀਤੇ ਜਾ ਰਹੇ ਹਨ|
ਪਿਛਲੇ ਮਹੀਨੇ 8 ਨਵੰਬਰ ਨੂੰ ਸਰਕਾਰ ਨੇ ਇਕ ਹਜ਼ਾਰ ਅਤੇ 500 ਰੁਪਏ ਦੇ ਪੁਰਾਣੇ ਨੋਟਾਂ ਨੂੰ ਪੂਰੀ ਤਰ੍ਹਾਂ ਮਾਰਕੀਟ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਸੀ| ਪ੍ਰਧਾਨ ਮੰਤਰੀ ਮੋਦੀ ਨੇ ਨੈਸ਼ਨਲ ਟੀ.ਵੀ. ਤੇ ਖੁਦ ਇਸ ਦਾ ਐਲਾਨ ਕੀਤਾ ਸੀ| ਸਰਕਾਰ ਦੇ ਇਸ ਫੈਸਲੇ ਨਾਲ ਰਾਤੋ-ਰਾਤ ਦੇਸ਼ ਦੀ 86 ਫੀਸਦੀ ਕਰੰਸੀ ਗੈਰ-ਕਾਨੂੰਨੀ ਹੋ ਗਈ ਸੀ|

Leave a Reply

Your email address will not be published. Required fields are marked *